ਵਾਸ਼ਿੰਗਟਨ, ਪੀਟੀਆਈ : ਭਾਰਤ ਤੇ ਪਾਕਿਸਤਾਨ 'ਚ ਆਜ਼ਾਦੀ ਤੋਂ ਬਾਅਦ ਹੀ ਰਿਸ਼ਤੇ ਲਗਾਤਾਰ ਤਲਖੀਆਂ ਭਰੇ ਰਹੇ ਹਨ। ਯੁੱਧ ਦੇ ਮੈਦਾਨ 'ਚ ਹੁਣ ਤਕ ਚਾਰ ਵਾਰ ਦੋਵੇਂ ਦੇਸ਼ ਆਹਮੋ-ਸਾਹਮਣੇ ਆ ਚੁੱਕੇ ਹਨ। ਹਰ ਵਾਰ ਪਾਕਿਸਤਾਨ ਨੂੰ ਹਾਰ ਦੇਖਣੀ ਪਈ ਹੈ। ਇਹ ਸਾਰੇ ਯੁੱਧ ਪਾਕਿਸਤਾਨ ਦੇ ਉਕਸਾਵੇ ਦੀ ਵਜ੍ਹਾ ਨਾਲ ਹੋਏ। ਪਾਕਿਸਤਾਨ ਅੱਤਵਾਦ ਰਾਹੀਂ ਭਾਰਤ ਨੂੰ ਉਕਸਾਉਂਦਾ ਰਹਿੰਦਾ ਹੈ। ਇਸ ਨੂੰ ਲੈ ਕੇ ਇਕ ਵਾਰ ਤੋਂ ਅਮਰੀਕੀ ਖੁਫੀਆ ਰਿਪੋਰਟ 'ਚ ਖਦਸ਼ਾ ਜਤਾਇਆ ਗਿਆ ਹੈ। ਅਮਰੀਕਾ ਦੀ ਖੁਫ਼ੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਪਾਕਿਸਤਾਨ ਫਿਰ ਤੋਂ ਭਾਰਤ ਨੂੰ ਉਕਸਾਉਂਦਾ ਹੈ ਤਾਂ ਪੀਐਮ ਮੋਦੀ ਦੇ ਅਗਵਾਈ 'ਚ ਭਾਰਤ, ਪਾਕਿਸਤਾਨ 'ਤੇ ਫ਼ੌਜੀ ਕਾਰਵਾਈ ਕਰ ਸਕਦਾ ਹੈ। ਅਨੁਅਲ ਥ੍ਰੇਟ ਅਸੇਸਮੈਂਟ ਆਫ ਦਿ ਇੰਟੇਲੀਜੈਂਸ ਕਮਿਊਨਿਟੀ ਰਿਪੋਰਟ 2021 ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਦੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਦੀ ਸ਼ਾਂਤ ਨਹੀਂ ਰਹੇਗੀ ਬਲਕਿ ਮੋਦੀ ਦੀ ਸਰਕਾਰ 'ਚ ਪਾਕਿਸਤਾਨ 'ਤੇ ਫ਼ੌਜੀ ਸਰਕਾਰ ਦੀ ਕਾਰਵਾਈ ਨਾਲ ਭਾਰਤ ਪਰਹੇਜ਼ ਨਹੀਂ ਕਰੇਗਾ।

ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ 'ਚ ਯੁੱਧ ਦੀ ਸੰਭਾਵਨਾ ਘੱਟ ਹੈ ਪਰ ਸੰਕਟ ਹੋਰ ਜ਼ਿਆਦਾ ਵਧ ਸਕਦਾ ਹੈ। ਨੈਸ਼ਨਲ ਇੰਟੇਲੀਜੈਂਸ ਨੇ ਨਿਰਦੇਸ਼ਕ ਦੇ ਦਫਤਰ ਨੇ ਅਮਰੀਕੀ ਕਾਂਗਰਸ ਨੂੰ ਆਪਣੀ ਸਾਲਾਨਾ ਥ੍ਰੇਟ ਅਸੇਸਮੈਂਟ ਰਿਪੋਰਟ 'ਚ ਕਿਹਾ, ਹਾਲਾਂਕਿ ਭਾਰਤ ਤੇ ਪਾਕਿਸਤਾਨ 'ਚ ਇਕ ਆਮ ਯੁੱਧ ਦੀ ਸੰਭਾਵਨਾ ਨਹੀਂ ਹੈ ਪਰ ਦੋਵੇਂ 'ਚ ਸੰਕਟ ਤੇ ਜ਼ਿਆਦਾ ਤੀਬਰ ਹੋਣ ਦੀ ਸੰਭਾਵਨਾ ਹੈ।

ਹਾਲਾਂਕਿ ਅਮਰੀਕੀ ਖੁਫੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਨੇ ਆਪਣੀ ਪਾਲਸੀ ਬਦਲ ਲਈ ਹੈ ਤੇ ਭਾਰਤ ਹੁਣ ਬਰਦਾਸ਼ਤ ਕਰਨ ਦੇ ਰਸਤੇ ਤੋਂ ਹਟ ਗਿਆ ਹੈ। ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਦੀ ਸਰਕਾਰ ਪਾਕਿਸਤਾਨ 'ਤੇ ਫ਼ੌਜੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ।

ਅਮਰੀਕਨ ਇੰਟੇਲੀਜੈਂਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੋ ਪਰਮਾਣੂ ਸੰਪੰਨ ਦੇਸ਼ਾਂ 'ਚ ਤਣਾਅ ਦੀ ਇਹ ਸਥਿਤੀ ਦੁਨੀਆ ਲਈ ਚਿੰਤਾ ਕੀਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੋ ਵਾਰ ਪਾਕਿਸਤਾਨ 'ਤੇ ਫ਼ੌਜੀ ਕਾਰਵਾਈ ਪਹਿਲਾਂ ਹੀ ਕਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਫਰਵਰੀ 2019 'ਚ ਪਾਕਿਸਤਾਨੀ ਅੱਤਵਾਦੀ ਨੇ ਕਸ਼ਮੀਰ ਦੇ ਪੁਲਵਾਮਾ 'ਚ ਇੰਡੀਅਨ ਆਰਮੀ ਨੂੰ ਨਿਸ਼ਾਨਾ ਬਣਾਇਆ ਸੀ। ਜਿਸ 'ਚ ਕਈ ਭਾਰਤੀ ਜਵਾਨ ਸ਼ਹੀਦ ਹੋ ਗਏ ਸੀ। ਜਿਸ ਤੋਂ ਬਾਅਦ ਇੰਡੀਅਨ ਏਅਰਫੋਰਸ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਏਅਰਸਟ੍ਰਾਈਕ ਕੀਤਾ ਸੀ, ਜਿਸ 'ਚ ਲਗਪਗ 300 ਅੱਤਵਾਦੀ ਮਾਰੇ ਗਏ ਸੀ।

Posted By: Ravneet Kaur