v> ਵਾਸ਼ਿੰਗਟਨ, ਆਈਏਐੱਨਐੱਸ : ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਮਾਮਲਿਆਂ 'ਚ ਹੋ ਰਹੇ ਵਾਧੇ ਨਾਲ ਦੁਨੀਆਭਰ 'ਚ ਕੋਰੋਨਾ ਸੰਕ੍ਰਮਿਤਾਂ ਦੀ ਗਿਣਤੀ ਇਕ ਕਰੋੜ 92 ਲੱਖ ਤੋਂ ਜ਼ਿਆਦਾ ਹੋ ਗਈ ਹੈ। ਜਾਨਸ ਹਾਪਕਿਨਸ ਯੂਨੀਵਰਸਿਟੀ ਮੁਤਾਬਤ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 19.2 ਮਿਲੀਅਨ ਤੋਂ ਉਪਰ ਪਹੁੰਚ ਗਈ ਹੈ ਜਦਕਿ ਮੌਤਾਂ ਦੀ ਗਿਣਤੀ ਵੱਧ ਕੇ 719,000 ਹੋ ਗਈ ਹੈ। ਸ਼ਨਿੱਚਰਵਾਰ ਸਵੇਰ ਮੁਤਾਬਕ ਕੁੱਲ ਮਾਮਲਿਆਂ ਦੀ ਗਿਣਤੀ 19,295,350 ਸੀ।

ਅਮਰੀਕਾ 'ਚ 4,940, 939 ਤੇ 161,328 ਸੰਕ੍ਰਮਣਾਂ ਦੀ ਗਿਣਤੀ 'ਚ ਸਭ ਤੋਂ ਜ਼ਿਆਦਾ ਸੰਖਿਆ ਦੇਖੀ ਜਾ ਰਹੀ ਹੈ। ਮੌਤੇ ਦੇ ਮਾਮਲੇ 'ਚ, ਭਾਰਤ ਦਾ ਸਥਾਨ ਤੀਜਾ (2,027,074) ਹੈ ਤੇ ਇਸ ਤੋਂ ਬਾਅਦ ਰੂਸ (875,378) ਮੈਕਸੀਕੋ (469,407) ਪੇਰੂ (455,179) ਹੈ।

Posted By: Ravneet Kaur