ਵਾਸ਼ਿੰਗਟਨ, ਆਈਏਐੱਨਐੱਸ : ਵਿਸ਼ਵ ਪੱਧਰ 'ਤੇ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦੁਨੀਆਭਰ 'ਚ ਫਿਲਹਾਲ ਕੋਰੋਨਾ ਵਾਇਰਸ ਦੇ ਪ੍ਰਭਾਵਿਤਾਂ ਦੀ ਗਿਣਤੀ ਦੋ ਕਰੋੜ ਦੇ ਪਾਰ ਪਹੁੰਚ ਗਈ ਹੈ। ਅਜਿਹੇ 'ਚ Johns Hopkins University ਅਨੁਸਾਰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 20.7 ਮਿਲੀਅਨ (ਦੋ ਕਰੋੜ ਸੱਤ ਲੱਖ) ਤੋਂ ਵੱਧ ਹੋ ਗਈ ਹੈ ਜਦ ਕਿ ਸ਼ੁੱਕਰਵਾਰ ਦੀ ਸਵੇਰ Johns Hopkins University ਅਨੁਸਾਰ ਮ੍ਰਿਤਕਾ ਦੀ ਗਿਣਤੀ 752,000 ਤੋਂ ਵੱਧ ਹੋ ਗਈ ਹੈ।

ਕੁੱਲ ਮਾਮਲਿਆਂ ਦੀ ਗਿਣਤੀ 20,764,220 ਤੇ ਮੌਤ ਦਰ ਵੱਧ ਕੇ 752,893 ਹੋ ਗਈ ਹੈ। ਸੈਂਟਰ ਫਾਰ ਸਿਸਟਮ ਸਾਇੰਸ ਐਂਡ Engineering (ਸੀਐੱਸਐੱਸਈ) ਨੇ ਆਪਣੇ ਨਵੀਂ ਅਪਡੇਟ 'ਚ ਕਿਹਾ ਕਿ ਫਿਲਹਾਲ 3,164,785 ਪ੍ਰਭਾਵਿਤ ਤੇ 104,201 ਮ੍ਰਿਤਕਾਂ ਦੇ ਨਾਲ ਬ੍ਰਾਜ਼ੀਲ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਦੇਸ਼ ਅਮਰੀਕਾ ਹੈ। ਅਮਰੀਕਾ 'ਚ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਹਨ ਦੇਸ਼ 'ਚ ਫਿਲਹਾਲ ਕੋਰੋਨਾ ਵਾਇਰਸ ਪ੍ਰਭਾਵਿਤਾਂ ਦੀ ਗਿਣਤੀ 5,248,172 ਹੋ ਗਈ ਹੈ। ਪ੍ਰਭਾਵਿਤ ਮਾਮਲਿਆਂ 'ਚ ਭਾਰਤ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ 2,396,637 ਮਾਮਲੇ ਸਾਹਮਣੇ ਆ ਗਏ ਹਨ। ਜੇਕਰ ਬਾਕੀ ਦੇਸ਼ਾਂ ਦੀ ਗੱਲ ਕਰੀਏ ਤਾਂ ਰੂਸ (905,762), ਦੱਖਣੀ ਅਫਰੀਕਾ (572,865), ਮੈਕਸੀਕੋ (505,751), ਕੋਲੰਬਿਆ (422,519), ਕੈਨੇਡਾ (123,180), ਕਤਰ (114,218), ਬੰਗਲਾਦੇਸ਼ (269,115), ਇਟਲੀ (252,235) ਮਾਮਲੇ ਦਰਜ ਕੀਤੇ ਗਏ ਹਨ।

Posted By: Rajnish Kaur