ਵਾਸ਼ਿੰਗਟਨ, ਏਪੀ : Coronavirus Medicine, ਦੁਨੀਆ 'ਚ ਕੋਰੋਨਾ ਮਹਾਮਾਰੀ ਦਾ ਸੰਕਟ ਵੱਧਦਾ ਜਾ ਰਿਹਾ ਹੈ। ਕਈ ਦੇਸ਼ਾਂ ਦੇ ਵਿਗਿਆਨਕ ਕੋਰੋਨਾ ਦੀ ਵੈਕਸੀਨ ਤਿਆਰ ਕਰਨ 'ਚ ਲੱਗੇ ਹੋਏ ਹਨ। ਕੋਰੋਨਾ ਨੂੰ ਲੈ ਕੇ ਦੁਨੀਆ ਭਰ 'ਚ Antibody drug ਨਾਲ ਇਲਾਜ 'ਤੇ ਚਰਚਾ ਹੋ ਰਹੀ ਹੈ। ਇਸ ਦੌਰਾਨ ਅਮਰੀਕਾ 'ਚ ਕੋਰੋਨਾ ਦੇ ਇਲਾਜ ਤੇ ਇਕ Antibody medicine ਦੇ ਐਮਰਜੈਂਸੀ ਇਸਤੇਮਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਅਮਰੀਕੀ ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਕ Experimental antibody drug Regeneron (Regeneron) ਜਾਂ REGN-COV2 ਐਂਟੀਬਾਡੀ ਦਵਾ, ਜੋ ਕੋਰੋਨਾ ਨਾਲ ਲੜਨ 'ਚ ਮਦਦ ਕਰਦੀ ਹੈ ਉਸ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ Antibody medicine ਦਾ ਇਸਤੇਮਾਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਕੋਰੋਨਾ ਪਾਜ਼ੇਟਿਵ ਹੋਣ 'ਤੇ ਕੀਤਾ ਸੀ। ਟਰੰਪ ਨੇ ਕਿਹਾ ਸੀ ਕਿ ਇਸ ਨਾਲ ਉਨ੍ਹਾਂ ਦੀ ਰਿਕਵਰੀ ਤੇਜ਼ੀ ਨਾਲ ਹੋਈ।


ਐੱਫਡੀਓ ਤੋਂ ਮਿਲੀ ਮਨਜ਼ੂਰੀ


Food and Drug Administration (ਐੱਫਡੀਏ) ਨੇ ਹਸਪਤਾਲ 'ਚ ਭਰਤੀ ਹੋਣ ਤੇ ਵਿਗੜਦੇ ਹਾਲਾਤ 'ਚ ਹਲਕੇ ਲੱਛਣ ਵਾਲੇ ਮਰੀਜ਼ਾਂ ਨੂੰ Regeneron ਜਾਂ REGN-COV2 Antibody medicine ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਦਵਾਈ ਨੂੰ ਇਕ ਆਈਵੀ ਇੰਜੈਕਸ਼ਨ ਦੇ ਮਾਧਿਅਨ ਨਾਲ ਇਲਾਜ ਦੌਰਾਨ ਸਿਰਫ ਇਕ ਬਾਰ ਦਿੱਤਾ ਜਾ ਸਕੇਗਾ। ਐੱਫਡੀਏ ਨੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ 'ਚ ਇਸ ਦੇ ਉਪਯੋਗ ਦੀ ਆਗਿਆ ਦਿੱਤੀ ਹੈ, ਜਿਨ੍ਹਾਂ ਦਾ ਭਾਰ ਘੱਟ ਤੋਂ ਘੱਟ 88 ਪੌਂਡ (40 ਕਿਲੋਗ੍ਰਾਮ) ਹੋਣਾ ਚਾਹੀਦਾ ਹੈ।

Posted By: Rajnish Kaur