v> ਵਾਸ਼ਿੰਗਟਨ, ਜੇਐਨਐੱਨ : 2007 'ਚ ਰਹੱਸਮਈ ਤਰੀਕੇ ਨਾਲ ਗਾਇਬ ਹੋ ਚੁੱਕੇ ਇਕ ਸਾਬਕਾ FBI agent ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਈਰਾਨੀ ਹਿਰਾਸਤ 'ਚ ਮੌਤ ਹੋ ਗਈ ਹੈ। ਹਾਲਾਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ Bob Levinson ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਨੇ ਸਾਬਕਾ ਏਜੰਟ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਜਦਕਿ ਈਰਾਨੀ ਅਧਿਕਾਰੀਆਂ ਨੇ ਦੁਹਰਾਇਆ ਹੈ ਕਿ ਉਨ੍ਹਾਂ ਨੇ ਲੇਵਿੰਸਨ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਉਥੇ ਹੀ ਲੇਵਿੰਸਨ ਦੇ ਪਰਿਵਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮਰ ਚੁੱਕੇ ਹਨ, ਹਾਲਾਂਕਿ ਉਨ੍ਹਾਂ ਦੀ ਮੌਤ ਕਿਵੇ ਅਤੇ ਕਦੋਂ ਹੋਈ ਇਸਦੀ ਕੋਈ ਜਾਣਕਾਰੀ ਨਹੀਂ ਹੈ। ਪਰਿਵਾਰ ਨੇ ਇਕ ਬਿਆਨ 'ਚ ਕਿਹਾ, 'ਅਸੀਂ ਹਾਲ ਹੀ 'ਚ ਅਮਰੀਕੀ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਅਤੇ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਈਰਾਨੀ ਹਿਰਾਸਤ 'ਚ ਮੌਤ ਹੋ ਗਈ ਹੈ। ਪਰਿਵਾਰ ਨੇ ਕਿਹਾ ਕਿ ਲੇਵਿੰਸਨ ਦੀ ਮੌਤ ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਹੋਈ ਸੀ। ਦੱਸਣਯੋਗ ਹੈ ਕਿ ਲੇਵਿੰਸਨ ਉਨ੍ਹਾਂ ਕਈ ਅਮਰੀਕੀ ਅਧਿਕਾਰੀਆਂ 'ਚੋਂ ਇਕ ਹੈ, ਜੋ ਈਰਾਨ 'ਚ ਗਾਇਬ ਹੋ ਗਏ ਹਨ, ਜਿਸ ਦਾ ਹਾਲੇ ਤਕ ਕੁਝ ਪਤਾ ਨਹੀਂ ਲੱਗਾ। ਸੱਤ ਬੱਚਿਆਂ ਦੇ ਪਿਤਾ ਮਾਰਚ 2007 'ਚ ਲਾਪਤਾ ਹੋ ਗਏ ਸਨ। ਸੀਆਈਏ ਲਈ ਕੰਮ ਕਰ ਰਹੇ ਸਨ ਅਤੇ ਈਰਾਨ 'ਤੇ ਖ਼ੁਫੀਆ ਜਾਣਕਾਰੀ ਇਕੱਠੀ ਕਰਨ ਦੇ ਉਦੇਸ਼ ਨਾਲ ਇਕ ਮਿਸ਼ਨ 'ਤੇ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਸੀਆਈਏ ਨੇ ਲੇਵਿੰਸਨ ਦੇ ਲਾਪਤਾ ਹੋਣ ਦੀ ਜ਼ਿੰਮੇਵਾਰੀ ਲਈ ਸੀ ਅਤੇ ਉਨ੍ਹਾਂ ਦੀ ਪਤਨੀ ਕ੍ਰਿਸਟੀਨ ਨੂੰ 2.5 ਮਿਲੀਅਨ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ। ਲੇਵਿੰਸਨ ਦੇ ਪਰਿਵਾਰ ਨੇ ਬੁੱਧਵਾਰ ਨੂੰ ਤੇਹਰਾਨ 'ਤੇ ਵਾਰ-ਵਾਰ ਦੁਨੀਆ ਸਾਹਮਣੇ ਝੂਠ ਬੋਲਣ ਦਾ ਦੋਸ਼ ਲਗਾਇਆ ਅਤੇ ਅਮਰੀਕਾ ਦੀ ਸ਼ੁਰੂਆਤੀ ਪ੍ਰਤੀਕਿਰਿਆ ਦੀ ਅਲੋਚਨਾ ਕੀਤੀ। ਉਥੇ ਹੀ ਐੱਫਬੀਆਈ ਏਜੰਟਸ ਐਸੋਸੀਏਸ਼ਨ, ਜੋ 14000 ਤੋਂ ਵੱਧ ਸਰਗਰਮ ਅਤੇ ਸਾਬਕਾ ਏਜੰਟਾਂ ਦੀ ਪ੍ਰਤੀਨਿੱਧਤਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬਾੱਬ ਨੂੰ ਨਹੀਂ ਭੁੱਲਾਂਗੇ ਅਤੇ ਇਸ ਜੁਰਮ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਸਾਰੇ ਯਤਨਾਂ ਦਾ ਸਮਰੱਥਨ ਕਰਾਂਗੇ।

Posted By: Rajnish Kaur