ਏਜੰਸੀ, ਵਾਸ਼ਿੰਗਟਨ : ਅਮਰੀਕਾ ਵਿਚ ਲਾਈਆਂ ਰੋਕਾਂ ਵਿਚ ਦਿੱਤੀ ਢਿੱਲ ਦੌਰਾਨ ਕੋਰੋਨਾ ਵਾਇਰਸ ਦੇ ਫੈਲਾਅ ਵਿਚ ਤੇਜ਼ੀ ਦੇਖੀ ਗਈ ਹੈ। ਵੀਰਵਾਰ ਨੂੰ ਅਮਰੀਕਾ ਵਿਚ 39000 ਤੋਂ ਜ਼ਿਆਦਾ ਨਵੇਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲੇ ਦੇਖਣ ਨੂੰ ਮਿਲੇ। ਮਾਹਰ ਇਸ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਕੋਰੋਨਾ ਮਹਾਮਾਰੀ ਤੋਂ ਬਚਾਅ ਨੂੰ ਲੈ ਕੇ ਲਗਾਤਾਰ ਗਲਤ ਸੰਦੇਸ਼ ਪ੍ਰਸਾਰਿਤ ਕਰਦੇ ਆ ਰਹੇ ਹਨ। ਮਾਹਰਾਂ ਦਾ ਇਹ ਤਰਕ ਨਾਜਾਇਜ਼ ਨਹੀਂ ਨਹੀਂ ਹੈ। ਹਾਲ ਹੀ ਵਿਚ ਰਾਸ਼ਟਰਪਤੀ ਟਰੰਪ ਇਕ ਰਾਜਨੀਤਿਕ ਰੈਲੀ ਵਿਚ ਬਿਨਾ ਮਾਸਕ ਲਾਏ ਪਹੁੰਚੇ ਸਨ। ਏਨਾ ਹੀ ਨਹੀਂ ਇਸ ਰੈਲੀ ਵਿਚ ਟਰੰਪ ਦੇ ਚਾਹੁਣਵਾਲਿਆਂ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ। ਉਸ ਵੇਲੇ ਵੀ ਟਰੰਪ ਦੇ ਇਸ ਵਿਵਹਾਰ ਦੀ ਨਿੰਦਾ ਕੀਤੀ ਗਈ ਸੀ।

Posted By: Tejinder Thind