ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ 19 ਅਪ੍ਰਰੈਲ ਤੋਂ ਦੇਸ਼ ਦਾ ਹਰ ਬਾਲਗ ਕੋਰੋਨਾ ਦਾ ਟੀਕਾ ਲਗਵਾ ਸਕੇਗਾ। ਉਨ੍ਹਾਂ ਨੇ ਸਾਰੇ ਲੋਕਾਂ ਲਈ ਟੀਕਾਕਰਨ ਦਾ ਟੀਚਾ ਪਹਿਲਾਂ ਇਕ ਮਈ ਨਿਰਧਾਰਤ ਕੀਤਾ ਸੀ, ਜਿਸ ਨੂੰ ਹੁਣ ਦੋ ਹਫਤੇ ਘਟਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੈ। ਚੌਥੇ ਗੇੜ ਦਾ ਇਨਫੈਕਸ਼ਨ ਸਭ ਤੋਂ ਜ਼ਿਆਦਾ ਬਾਲਗਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ।

ਬਾਇਡਨ ਨੇ ਵ੍ਹਾਈਟ ਹਾਊਸ 'ਚ ਕਿਹਾ, '19 ਅਪ੍ਰਰੈਲ ਤੋਂ 18 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਹਰ ਬਾਲਗ ਨੂੰ ਟੀਕਾਕਰਨ ਦੇ ਯੋਗ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਕੋਈ ਹੋਰ ਜ਼ਿਆਦਾ ਗੁਮਰਾਹ ਕਰਨ ਵਾਲੇ ਨਿਯਮ ਨਹੀਂ ਹਨ।' ਰਾਸ਼ਟਰਪਤੀ ਨੇ 19 ਅਪ੍ਰਰੈਲ ਨੂੰ ਸਾਰੇ ਬਾਲਗਾਂ ਲਈ ਪਾਤਰਤਾ ਦਾ ਵਿਸਥਾਰ ਕਰਨ ਤੋਂ ਪਹਿਲਾਂ ਦੇਸ਼ ਭਰ ਦੇ ਸੀਨੀਅਰ ਨਾਗਰਿਕਾਂ ਨੂੰ ਟੀਕਾਕਰਨ ਕਰਵਾਉਣ ਦੀ ਵੀ ਅਪੀਲ ਕੀਤੀ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦੇ 75 ਦਿਨਾਂ ਦੇ ਦਫਤਰ ਦੌਰਾਨ ਵੈਕਸੀਨ ਦੀ 150 ਮਿਲੀਅਨ (1.5 ਕਰੋੜ) ਖੁਰਾਕਾਂ ਨਾਗਰਿਕਾਂ ਨੂੰ ਦਿੱਤੀਆਂ ਗਈਆਂ। ਇਸ ਦੌਰਾਨ 75 ਫ਼ੀਸਦੀ ਸੀਨੀਅਰ ਨਾਗਰਿਕਾਂ ਨੂੰ ਵੈਕਸੀਨ ਦੀ ਘੱਟੋ- ਘੱਟ ਇਕ ਖ਼ੁਰਾਕ ਜ਼ਰੂਰ ਦਿੱਤੀ ਗਈ।