ਵਾਸ਼ਿੰਗਟਨ : ਐਲਨ ਮਸਕ ਦੀ ਇਲੈਕਟ੍ਰਾਨਿਕ ਕਾਰ ਕੰਪਨੀ ਟੇਸਲਾ ਦੇ ਖ਼ਿਲਾਫ਼ ਇਕ ਮਹਿਲਾ ਕਰਮਚਾਰੀ ਨੇ ਮੁਕੱਦਮਾ ਦਰਜ ਕਰਵਾਇਆ ਹੈ, ਜਿਸ ਵਿਚ ਕੰਪਨੀ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਦਿ ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਦੇ ਅਨੁਸਾਰ ਟੇਸਲਾ ਮਾਡਲ-3 ਉੱਤੇ ਕੰਮ ਕਰਨ ਵਾਲੀ ਪ੍ਰੋਡਕਸ਼ਨ ਐਸੋਸੀਏਟ ਜੇਸਿਸਾ ਬਾਰਾਜ ਨੇ ਮੁਕੱਦਮੇ ਵਿਚ ਕਿਹਾ ਕਿ ਉਸਨੂੰ ਕੈਲੀਫੋਰਨੀਆ ਦੇ ਫਰੇਮੋਂਟ ਵਿਚ ਕੰਪਨੀ ਦੀ ਫੈਕਟਰੀ ਵਿਚ ਲਗਾਤਾਰ ਹਰਾਸਮੈਂਟ ਦਾ ਸ਼ਿਕਾਰ ਹੋਣਾ ਪਿਆ , ਜਿਸ ਵਿਚ ਗਲਤ ਤਰੀਕੇ ਨਾਲ ਛੂਹਣਾ ਵੀ ਸ਼ਾਮਿਲ ਹੈ।

ਤਿੰਨ ਸਾਲ ਤਕ ਧਮਕਾਇਆ

ਜੇਸਿਸਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਸਰੀਰ ਬਾਰੇ ਵਿਚ ਗਲਤ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਸਹਿ ਕਰਮਚਾਰੀ ਕਈ ਵਾਰ ਮੈਨੂੰ ਗਲਤ ਤਰੀਕੇ ਨਾਲ ਟੱਚ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਰੀਬ ਤਿੰਨ ਸਾਲ ਤਕ ਮੈਨੂੰ ਅਤੇ ਮੇਰੀ ਦੋਸਤ ਨੂੰ ਫੈਕਟਰੀ ਵਿਚ ਧਮਕਾਇਆ ਗਿਆ। ਮੈਂ ਕੰਮ ਕਰਨਾ ਚਾਹੁੰਦੀ ਸੀ ਪਰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਬਾਅਦ ਇਹ ਸੁਰੱਖਿਆ ਉੱਤੇ ਸਵਾਲ ਖੜ੍ਹਾ ਕਰਦਾ ਹੈ। ਬਾਰਾਜ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਆਰਥਿਕ ਮਦਦ ਦੇਣਾ ਚਾਹੁੰਦੀ ਹਾਂ। ਹਾਲਾਂਕਿ ਮੈਨੂੰ ਫੈਕਟਰੀ ਵਿਚ ਅਪਮਾਨਿਤ ਕੀਤਾ ਗਿਆ।

ਟੇਸਲਾ ਨੇ ਨਹੀਂ ਦਿੱਤਾ ਕੋਈ ਬਿਆਨ

ਟੇਸਲਾ ਆਪਣੇ ਮਾਡਲ ਐੱਸ, ਮਾਡਲ-3, ਮਾਡਲ ਐਕਸ ਅਤੇ ਮਾਡਲ ਵਾਈ ਇਲੈਕਟ੍ਰਾਨਿਕ ਗੱਡੀਆਂ ਦਾ ਉਤਪਾਦਨ ਫਰੇਮੋਂਟ ਪਲਾਂਟ ਵਿਚ ਕਰਦੀ ਹੈ। ਅਕਤੂਬਰ ਵਿਚ ਕੰਪਨੀ ਨੂੰ ਫੈਕਟਰੀ ਦੇ ਸਾਬਰਾ ਠੇਕੇਦਾਰ ਨੂੰ 137 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ। ਉਸਨੇ ਵੀ ਟੇਸਲਾ 'ਤੇ ਨਸਲੀ ਪਰੇਸ਼ਾਨੀ ਦਾ ਦੋਸ਼ ਲਾਇਆ ਸੀ। ਇਧਰ ਜੇਸਿਸਾ ਬਾਰਾਜ ਦੇ ਮਾਮਲੇ ਵਿਚ ਕੰਪਨੀ ਨੇ ਹੁਣੇ ਕੋਈ ਕੋਈ ਬਿਆਨ ਨਹੀਂ ਦਿੱਤਾ ਹੈ।

Posted By: Susheel Khanna