ਵਾਸ਼ਿੰਗਟਨ,ਏਜੰਸੀ : ਅਮਰੀਕੀ ਫ਼ੌਜ ਨੇ ਅਬੂ ਬਰਕ ਅਲ-ਬਗਦਾਦੀ ਦੇ ਨੰਬਰ ਇਕ ਉੱਤਰਾਅਧਿਕਾਰੀ ਨੂੰ ਵੀ ਮਾਰ ਮੁਕਾਇਆ ਹੈ। ਇਸ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਹੈ।

ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕਰ ਕੇ ਦੱਸਿਆ ਕਿ ਬੱਸ ਹੁਣ ਪੁਸ਼ਟੀ ਕੀਤੀ ਗਈ ਹੈ ਕਿ ਅਬੂ ਬਕਰ ਅਲ ਬਗਦਾਦੀ ਦੇ ਨੰਬਰ ਇਕ ਉੱਤਰਾਅਧਿਕਾਰੀ ਨੂੰ ਅਮਰੀਕੀ ਫ਼ੌਜੀਆਂ ਨੇ ਖਤਮ ਕਰ ਦਿੱਤਾ ਹੈ। ਸਭ ਤੋਂ ਵੱਧ ਸੰਭਾਵਨਾ ਕਾਰਨ ਉਸ ਨੂੰ ਸੀਨੀਅਰ ਸਥਾਨ 'ਤੇ ਲਿਜਾਇਆ ਗਿਆ ਹੋਵੇਗਾ, ਹੁਣ ਉਹ ਵੀ ਮਾਰਿਆ ਜਾ ਚੁੱਕਿਆ ਹੈ। ਟਰੰਪ ਨੇ ਆਪਣੇ ਟਵੀਟ 'ਚ ਕਿਸੇ ਦੇ ਨਾਂ ਨਹੀਂ ਲਿਆ।

ਜਾਣਕਾਰੀ ਅਨੁਸਾਰ, ਆਈਐੱਸਆਈਐੱਸ ਮੁਖੀ ਅਬੂ ਬਕਰ ਅਲ ਬਗਦਾਦੀ ਦੇ ਮਾਰੇ ਜਾਣ ਤੋਂ ਬਾਅਦ ਨਵੇਂ ਉੱਤਰਾਅਧਿਕਾਰੀ ਦੇ ਰੂਪ 'ਚ ਅਬਦੁੱਲਾ ਕਰਦਾਸ਼ ਉਰਫ ਹਾਜੀ ਅਬਦੁੱਲਾ ਅਲ ਅਫਰੀ ਦਾ ਵੀ ਨਾਂ ਸਾਹਮਣੇ ਆਇਆ ਸੀ। ਅਬਦੁੱਲਾ ਕਰਦਾਸ਼ ਨੂੰ ਆਈਐੱਸਆਈਐੱਸ 'ਚ ਪ੍ਰੋਫੈਸਰ ਦੇ ਨਾਂ ਨਾਲ ਵੀ ਜਾਣਿਆ ਜਾਂਦਾਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਤੋਂ ਹੀ ਆਈਐੱਸ ਦੇ ਤਮਾਮ ਤਰ੍ਹਾਂ ਦੇ ਕੰਮਾਂ 'ਤੇ ਨਿਗ੍ਹਾ ਰਖਦਾ ਸੀ ਅਤੇ ਉਸ ਨੂੰ ਕੁਝ ਖ਼ਾਸ ਫ਼ੈਸਲਿਆਂ ਦਾ ਅਧਿਕਾਰੀ ਵੀ ਹਾਸਲ ਸੀ।

ਬਗਦਾਦੀ ਕਈ ਬਿਮਾਰੀਆਂ ਤੋਂ ਗ੍ਰਸਤ ਸੀ।

ਅਜਿਹੇ 'ਚ ਅਬਦੁੱਲਾ ਕਾਰਦਿਸ਼ ਹੀ ਇੰਨੀਂ ਦਿਨੀ ਅੱਤਵਾਦੀ ਸੰਗਠਨ ਦੀ ਦੇਖਰੇਖ ਕਰਦਾ ਸੀ। ਇਕ ਰਿਪੋਰਟ ਅਨੁਸਾਰ ਕਾਰਦਿਸ਼ ਸਾਬਕਾ ਇਰਾਕੀ ਤਾਨਾਸ਼ਾਹ ਸਦਾਮ ਹੁਸੈਨ ਲਈ ਫ਼ੌਜ 'ਚ ਕੰਮ ਕਰਦਾ ਸੀ। ਹੁਣ ਬਗਦਾਦੀ ਕਿਸੇ ਵੀ ਆਪ੍ਰੇਸ਼ਨ 'ਚ ਹਿੱਸਾ ਨਹੀਂ ਲੈਂਦਾ ਸੀ, ਸਗੋਂ ਆਦੇਸ਼ ਦਿੰਦਾ ਸੀ ਅਤੇ ਕਾਰਦਿਸ਼ ਹੀ ਅੱਤਵਾਦੀ ਮਨਸੂਬਿਆਂ ਨੂੰ ਅੰਜਾਮ ਦਿੰਦਾ ਸੀ। ਅਗਸਤ 'ਚ ਇਕ ਹਵਾਈ ਹਮਲੇ 'ਚ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੇ ਕਮਾਨ ਕਾਰਦਿਸ਼ ਨੂੰ ਸੌਂਪ ਦਿੱਤੀ ਸੀ।

ਮਾਰੇ ਜਾ ਚੁੱਕੇ ਹਨ ਸੱਜੇ-ਖੱਬੇ ਹੱਥ

ਅਮਰੀਕੀ ਹਵਾਈ ਹਮਲਿਆਂ 'ਚ ਬਗਦਾਦੀ ਦੇ ਸਾਰੇ ਮੁੱਖ ਸਿਪਹਸਾਲਾਰ ਮਾਰੇ ਜਾ ਚੁੱਕੇ ਹਨ। ਇਨ੍ਹਾਂ 'ਚ ਇਸਲਾਮਿਕ ਸਟੇਟ ਦੇ ਬੁਲਾਰੇ ਅਬੂ ਅਲ ਹਸਨ ਅਲ ਮੁਜ਼ਾਹਿਰ, ਅਬੂ ਉਮਰ ਅਲ ਸ਼ਿਸ਼ਨੀ, ਅਬੂ ਮੁਸਲਿਮ ਅਲ ਤੁਰਕਮਾਨੀ, ਅਬੂ ਅਲੀ ਅਲ ਅਨਬਾਰੀ, ਅਬੂ ਸੈਯਾਫ਼ ਅਤੇ ਸੰਗਠਨ ਦੇ ਬੁਲਾਰੇ ਅਬੂ ਮੁਹੰਮਦ ਅਲ ਅਦਨਾਨੀ ਸ਼ਾਮਲ ਹਲ। ਸਾਮਰਾਜ ਦਾ ਵਿਸਥਾਰ ਇਸਲਾਮਿਕ ਸਟੇਟ 2016 'ਚ ਆਪਣੇ ਸਿਖ਼ਰਾਂ 'ਤੇ ਸੀ, ਉਸ ਇਸ ਦਾ ਸਾਮਰਾਜ ਉੱਤਰੀ ਸੀਰੀਆ ਤੋਂ ਲੈ ਕੇ ਟਿਗਟਿਸ ਅਤੇ ਯੂਫੇਟੇਟਸ ਨਦੀ, ਘਾਟੀਆਂ 'ਚ ਹੁੰਦਾ ਹੋਇਆ ਬਗਦਾਦ ਦੇ ਬਾਹਰ ਤਕ ਫ਼ੈਲਿਆ ਸੀ।


ਖ਼ਤਰਾ ਟਲ਼ਿਆ ਨਹੀਂ

ਦੁਨੀਆ ਭਾਵੇਂ ਹੀ ਇਹ ਦਾਅਵਾ ਕਰੇ ਕਿ ਉਸ ਨੇ ਬਗਦਾਦੀ ਨੂੰ ਖਤਮ ਕਰਕੇ ਉਸ ਦੇ ਲੁਕਵੇਂ ਸਾਮਰਾਜ ਨੂੰ ਤਬਾਹ ਕਰ ਦਿੱਤਾ ਹੈ। ਸਮੂਹ 'ਚ ਔਰਤਾਂ ਦੀਆਂ ਭਰਤੀਆਂ ਦੇ ਚੈਨਲ ਨੂੰ ਤੋੜ ਮਰੋੜ ਦਿੱਤਾ ਗਿਆ ਹੈ ਜਾਂ ਲੜਾਕਿਆਂ ਨੂੰ ਦੂਜੇ ਦੇਸ਼ਾਂ 'ਚ ਹਮਲੇ ਲਈ ਸਿਖਲਾਈ ਦੇਣ 'ਚ ਮਦਦਗਾਰ ਤੰਤਰ ਅਤੇ ਬੁਨਿਆਦੀ ਸਹੂਲਤਾਂ ਨੂੰ ਢਹਿਰ ਕਰ ਦਿੱਤਾ ਗਿਆ ਹੈ,ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਿਚਾਰਧਾਰਾਂ ਦਾ ਇੰਨੀ ਆਸਾਨੀ ਨਾਲ ਅੰਤ ਨਹੀਂ ਹੋਣ ਵਾਲਾ। ਮੰਨਿਆ ਜਾਂਦਾ ਹੈ ਸਲੀਪਰ ਸੈੱਲ ਪੂਰੀ ਦੁਨੀਆ 'ਚ ਤਾਇਨਾਤ ਹੈ। ਇਸ ਦੇ ਕਈ ਲੜਾਕੇ ਲੁਕਵੀਂ ਰਣਨੀਤੀ ਆਉਣ 'ਚ ਲੱਗੇ ਹਨ।

Posted By: Jagjit Singh