ਨਿਊਯਾਰਕ (ਆਈਏਐੱਨਐੱਸ) : ਖੋਜਕਰਤਾਵਾਂ ਨੇ ਦੋ ਅਜਿਹੇ ਕੈਲਕੁਲੇਟਰ ਬਣਾਏ ਹਨ ਜਿਨ੍ਹਾਂ ਨਾਲ ਕੋਰੋਨਾ ਪ੍ਰਭਾਵਿਤ ਰੋਗੀਆਂ ਦੇ ਹਸਪਤਾਲ ਵਿਚ ਵੈਂਟੀਲੇਟਰ ਦੀ ਲੋੜ ਜਾਂ ਮੌਤ ਦੇ ਖ਼ਤਰੇ ਦਾ ਪਤਾ ਲਗਾਇਆ ਜਾ ਸਕੇਗਾ। ਇਨ੍ਹਾਂ ਖੋਜਕਰਤਾਵਾਂ ਵਿਚ ਇਕ ਭਾਰਤੀ ਮੂਲ ਦਾ ਵਿਗਿਆਨੀ ਹੈ।

ਈ-ਕਲੀਨਿਕਲ ਮੈਡੀਸਨ ਨਾਮਕ ਪੱਤ੍ਕਾ ਵਿਚ ਪ੍ਰਕਾਸ਼ਿਤ ਇਕ ਲੇਖ ਅਨੁਸਾਰ ਇਨ੍ਹਾਂ ਮਾਡਲਾਂ ਦੇ ਮਾਧਿਅਮ ਰਾਹੀਂ ਡਾਕਟਰ ਕੋਰੋਨਾ ਪ੍ਰਭਾਵਿਤ ਰੋਗੀਆਂ ਦੇ ਖ਼ਤਰੇ ਨੂੰ ਬਿਹਤਰ ਤਰੀਕੇ ਨਾਲ ਜਾਣ ਸਕਣਗੇ ਅਤੇ ਆਈਸੀਯੂ ਵਿਚ ਮੌਜੂਦ ਸਮਰੱਥਾ ਅਤੇ ਸਾਧਨਾਂ ਦੀ ਢੁਕਵੀਂ ਵਰਤੋਂ ਕਰ ਸਕਣਗੇ। ਮੈਸਾਚਿਊਸੈੱਟਸ ਜਨਰਲ ਹਸਪਤਾਲ (ਐੱਮਜੀਐੱਚ) ਦੇ ਖੋਜਕਰਤਾ ਰਾਜੀਵ ਮਲਹੋਤਰਾ ਨੇ ਦੱਸਿਆ ਕਿ ਰੋਗੀ ਦੀ ਪਹਿਲੀ ਮੈਡੀਕਲ ਹਿਸਟਰੀ, ਅਹਿਮ ਲੱਛਣ ਅਤੇ ਭਰਤੀ ਹੋਣ ਦੇ ਸਮੇਂ ਵੱਖ-ਵੱਖ ਤਰ੍ਹਾਂ ਦੇ ਜਾਂਚ ਨਤੀਜਿਆਂ ਦੇ ਆਧਾਰ 'ਤੇ ਅਸੀਂ ਅਜਿਹੇ ਮਾਡਲ ਵਿਕਸਤ ਕੀਤੇ ਹਨ ਜਿਨ੍ਹਾਂ ਤੋਂ ਹਸਪਤਾਲ ਵਿਚ ਯੰਤਿ੍ਕ ਵੈਂਟੀਲੇਸ਼ਨ ਦੀ ਲੋੜ ਅਤੇ ਮੌਤ ਦੇ ਖ਼ਤਰੇ ਵਾਲੇ ਰੋਗੀਆਂ ਦੀ ਪਛਾਣ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ-ਦੂਜੇ ਅਧਿਐਨ ਵਿਚ ਅਸੀਂ 30 ਦਿਨ ਅਤੇ ਉਸ ਤੋਂ ਪਹਿਲੇ ਤੋਂ ਭਰਤੀ ਰੋਗੀਆਂ ਦੇ ਨਤੀਜੇ 'ਤੇ ਫੋਕਸ ਕੀਤਾ। ਖੋਜ ਦੇ ਮੁੱਖ ਲੇਖਕ ਕ੍ਰਿਸਟੋਫਰ ਨਿਕੋਲਸਨ ਮੁਤਾਬਕ ਅਧਿਐਨ ਲਈ ਕੋਰੋਨਾ ਮਹਾਮਾਰੀ ਦੇ ਪਹਿਲੇ ਤਿੰਨ ਮਹੀਨੇ ਵਿਚ ਪੰਜ ਹਸਪਤਾਲਾਂ ਵਿਚ ਪੁੱਜੇ 1,042 ਪ੍ਰਭਾਵਿਤ ਮਰੀਜ਼ਾਂ ਦੀਆਂ ਡਾਕਟਰੀ ਸੂਚਨਾਵਾਂ ਨੂੰ ਇਕੱਠਾ ਕੀਤਾ ਗਿਆ। ਇਨ੍ਹਾਂ ਸੂਚਨਾਵਾਂ ਨੂੰ ਆਨਲਾਈਨ ਕੈਲਕੁਲੇਟਰ ਵਿਚ ਪਾ ਕੇ ਡਾਕਟਰ ਕੋਰੋਨਾ ਰੋਗੀਆਂ ਦੇ ਭਰਤੀ ਹੋਣ ਦੇ ਸਮੇਂ ਹੀ ਇਹ ਅੰਦਾਜ਼ਾ ਲਗਾ ਸਕਾਂਗੇ ਕਿ ਕਿਸ ਆਈਸੀਯੂ ਵਿਚ ਦੇਖਭਾਲ ਦੀ ਲੋੜ ਹੋਵੇਗੀ। ਇਸ ਦਾ ਨਤੀਜਾ ਪਹਿਲੇ ਤੋਂ ਪਤਾ ਤਰੀਕਿਆਂ ਤੋਂ 80 ਫ਼ੀਸਦੀ ਤੋਂ ਜ਼ਿਆਦਾ ਸਹੀ ਜਾਣਕਾਰੀ ਦੇਵੇਗਾ ਕਿ ਕਿਸ ਵੈਂਟੀਲੇਟਰ ਦੀ ਲੋੜ ਹੋਵੇਗੀ ਜਾਂ ਰੋਗੀ ਦੇ ਜੀਵਨ 'ਤੇ ਕੀ ਅਸਰ ਹੋ ਸਕਦਾ ਹੈ।

ਖੋਜਕਰਤਾ ਨੂੰ ਇਸ ਗੱਲ ਤੋਂ ਹੈਰਾਨੀ ਹੈ ਕਿ ਇਸ ਅਧਿਐਨ ਵਿਚ ਰੋਗੀ ਦੀ ਉਮਰ ਦਾ ਕੋਈ ਖ਼ਾਸ ਮਹੱਤਵ ਨਹੀਂ ਹੈ। ਇਹ ਦੇਖਿਆ ਗਿਆ ਕਿ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਹਸਪਤਾਲ ਵਿਚ ਭਰਤੀ ਹੋਣ 'ਤੇ ਵੈਂਟੀਲੇਟਰ ਦੀ ਲੋੜ ਜਾਂ ਉਨ੍ਹਾਂ ਦੇ ਜੀਵਨ 'ਤੇ ਖ਼ਤਰੇ ਦਾ ਉਨ੍ਹਾਂ ਦੀ ਉਮਰ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਇਹ ਦੇਖਿਆ ਗਿਆ ਕਿ 25-34 ਸਾਲ ਉਮਰ ਵਰਗ ਦੇ 59 ਫ਼ੀਸਦੀ ਰੋਗੀਆਂ ਨੂੰ 14 ਦਿਨਾਂ ਤੋਂ ਜ਼ਿਆਦਾ ਵੈਂਟੀਲੇਟਰ ਦੀ ਲੋੜ ਪਈ ਜੋ ਵੱਡੀ ਉਮਰ ਦੇ ਲੋਕਾਂ ਦੇ ਬਰਾਬਰ ਹੀ ਸੀ।