ਵਾਸ਼ਿੰਗਟਨ (ਏਜੰਸੀ) : ਤਿੰਨ ਨਵੰਬਰ ਨੂੰ ਹੋਣ ਜਾ ਰਹੀਆਂ ਅਮਰੀਕੀ ਚੋਣਾਂ ਤੋਂ ਬਾਅਦ 'ਸਮੋਸਾ ਕੋਕਸ' ਦਾ ਅਕਾਰ ਵਧ ਸਕਦਾ ਹੈ। ਭਾਰਤਵੰਸ਼ੀ ਸੰਸਦ ਮੈਂਬਰਾਂ ਦੇ ਸਮੂਹ ਨੂੰ ਸੰਸਦ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ ਨੇ 'ਸਮੋਸਾ ਕੋਕਸ' ਨਾਂ ਦਿੱਤਾ ਹੈ। ਸੂਬਿਆਂ ਤੋਂ ਮਿਲੇ ਤਾਜ਼ਾ ਰੁਝਾਨਾਂ ਦੇ ਆਧਾਰ 'ਤੇ ਇਹ ਸੰਭਾਵਨਾ ਪ੍ਰਗਟਾਈ ਗਈ ਹੈ।

'ਸਮੋਸਾ ਕੋਕਸ' 'ਚ ਪੰਜ ਭਾਰਤਵੰਸ਼ੀ ਸੰਸਦ ਮੈਂਬਰ ਸ਼ਾਮਿਲ ਹਨ। ਇਨ੍ਹਾਂ ਪੰਜ ਸੰਸਦ ਮੈਂਬਰਾਂ 'ਚ ਪ੍ਰਤੀਨਿਧੀ ਸਭਾ ਦੇ ਚਾਰ ਤੇ ਸੈਨੇਟ ਦੀ ਮੈਂਬਰ ਤੇ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਸ਼ਾਮਿਲ ਹਨ। ਪ੍ਰਤੀਨਿਧੀ ਸਭਾ 'ਚ ਸਭ ਤੋਂ ਸੀਨੀਅਰ ਡਾ. ਅਮੀ ਬੇਰਾ, ਸੰਸਦ ਮੈਂਬਰ ਰੋ ਖੰਨਾ ਤੇ ਕ੍ਰਿਸ਼ਣਾਮੂਰਤੀ ਨਾਲ ਪ੍ਰਮਿਲਾ ਜੈਪਾਲ ਹਨ। ਜੈਪਾਲ ਪ੍ਰਤੀਨਿਧੀ ਸਭਾ 'ਚ ਪਹਿਲੀ ਤੇ ਇੱਕੋ ਇਕ ਭਾਰਤਵੰਸ਼ੀ ਮਹਿਲਾ ਹਨ। ਸੰਸਦੀ ਚੋਣਾਂ 'ਚ ਇਨ੍ਹਾਂ ਦੇ ਫਿਰ ਤੋਂ ਚੁਣੇ ਜਾਣ ਦੀ ਸੰਭਾਵਨਾ ਹੈ। ਐਰੀਜ਼ੋਨਾ ਦੇ ਠੇਵੇਂ ਕਾਂਗਰਸਨਲ ਡਿਸਟਿ੍ਕਟ 'ਚ ਫਿਜ਼ੀਸ਼ੀਅਲ ਡਾ. ਹੀਰਲ ਤਿਪਿਰਨੇਨੀ ਆਪਣੇ ਰਿਪਬਲਿਕਨ ਮੁਕਾਬਲੇਬਾਜ਼ ਡੇਵਿਡ ਸਕੇਵੇਇਕ੍ਰੇਟ ਖ਼ਿਲਾਫ਼ ਬਹੁਤ ਘੱਟ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ ਟੈਕਸਾਸ ਦੇ 22ਵੇਂ ਕਾਂਗਰਸਨਲ ਡਿਸਟਿ੍ਕਟ 'ਚ ਵਿਦੇਸ਼ ਵਿਭਾਗ ਦੇ ਸਾਬਕਾ ਡਿਪਲੋਮੈਟ ਸਰੀ ਪ੍ਰਰੇਸਟਨ ਕੁਲਕਰਨੀ ਆਪਣੇ ਰਿਪਬਲਿਕਨ ਉਮੀਦਵਾਰ ਟ੍ਰੋਏ ਨੇਹਲਸ 'ਤੇ ਪੰਜ ਫ਼ੀਸਦੀ ਦੀ ਬੜ੍ਹਤ ਨਾਲ ਅੱਗੇ ਚੱਲ ਰਹੇ ਹਨ। 42 ਸਾਲਾ ਕੁਲਕਰਨੀ 2018 ਦੀਆਂ ਚੋਣਾਂ 'ਚ ਬਹੁਤ ਘੱਟ ਵੋਟਾਂ ਨਾਲ ਹਾਰੇ ਸਨ।

ਸਥਾਨਕ ਮੀਡੀਆ 'ਤੇ ਸਿਆਸੀ ਪੰਡਿਤਾਂ ਨੇ ਇਸ ਵਾਰ ਪ੍ਰਤੀਨਿਧੀ ਸਭਾ 'ਚ ਉਨ੍ਹਾਂ ਦੇ ਦਾਖ਼ਲੇ ਦੀ ਸੰਭਾਵਨਾ ਪ੍ਰਗਟਾਈ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਟੈਕਸਾਸ ਤੋਂ ਅਮਰੀਕੀ ਸੰਸਦ 'ਚ ਦਾਖ਼ਲ ਹੋਣ ਵਾਲੇ ਉਹ ਪਹਿਲੇ ਭਾਰਤਵੰਸ਼ੀ ਹੋਣਗੇ। ਇਸ ਤੋਂ ਇਲਾਵਾ ਪ੍ਰਤੀਨਿਧੀ ਸਭਾ ਤੇ ਸੈਨੇਟ ਲਈ ਕੁਝ ਹੋਰ ਭਾਰਤੀ ਉਮੀਦਵਾਰ ਵੀ ਮੈਦਾਨ 'ਚ ਹਨ। ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਹੈ।

ਬਿਡੇਨ ਲੈ ਰਹੇ ਹਨ ਬਾਲੀਵੁੱਡ ਧੁਨ ਦਾ ਸਹਾਰਾ

ਨਿਊਯਾਰਕ : ਬਾਲੀਵੁੱਡ ਦੀ ਇਕ ਹਿੱਟ ਧੁਨ ਨੂੰ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ ਦੀ ਪ੍ਰਚਾਰ ਧੁਨ ਬਣਾਇਆ ਗਿਆ ਹੈ। ਅਜਿਹੇ ਸੂਬੇ ਜਿੱਥੇ ਬਹੁਤ ਫ਼ਰਕ ਨਾਲ ਦੇਸ਼ ਦਾ ਅਗਲਾ ਰਾਸ਼ਟਰਪਤੀ ਤੈਅ ਹੋ ਸਕਦਾ ਹੈ ਉੱਥੇ ਬਿਡੇਨ ਸਮਰਥਕ ਭਾਰਤਵੰਸ਼ੀ ਵੋਟਰਾਂ ਨੂੰ ਲੁਭਾਉਣ 'ਚ ਲੱਗੇ ਹਨ। ਪ੍ਰਚਾਰ ਵੀਡੀਓ ਪੇਸ਼ ਕਰਨ ਵਾਲੇ ਅਜੈ ਭੁਟੋਰੀਆ ਨੇ ਕਿਹਾ ਕਿ ਅਨੋਖੇ ਪ੍ਰਚਾਰ ਤੋਂ ਉਹ ਕਰੀਬ 13 ਲੱਖ ਭਾਰਤਵੰਸ਼ੀ ਵੋਟਰਾਂ ਨੂੰ ਜੋੜਨਾ ਚਾਹੁੰਦੇ ਹਨ। ਪ੍ਰਚਾਰ ਵੀਡੀਓ ਲਗਾਨ ਫਿਲਮ ਦੇ ਹਿੱਟ ਗੀਤ 'ਚਲੇ ਚਲੋ' ਦੀ ਤਰਜ਼ 'ਤੇ ਆਧਾਰਿਤ ਹੈ। ਇਸ 'ਚ 14 ਭਾਸ਼ਾਵਾਂ 'ਚ ਵੋਟਰਾਂ ਅਪੀਲ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਇਹ ਪ੍ਰਚਾਰ ਗੀਤ 'ਚਲੇ ਚਲੋ ਬਿਡੇਨ', ਹੈਰਿਸ ਕੋ ਵੋਟ ਦੋ' ਦੀ ਰਚਨਾ ਕੀਤੀ ਹੈ।