ਨਿਊਯਾਰਕ : ਫੋਬਰਸ ਮੈਗਜੀਨ 'ਚ ਬੁੱਧਵਾਰ ਨੂੰ ਪ੍ਰਕਾਸ਼ਿਤ ਇਕ ਸੂਚੀ ਦੇ ਅਨੁਸਾਰ, ਅੱਠ ਸਾਲਾ ਰਿਆਨ ਕਾਜੀ ਨੇ ਆਪਣੇ ਯੂ-ਟਿਊਬ ਚੈਨਲ 'ਤੇ 2019 'ਚ 2.6 ਕਰੋੜ ਡਾਲਰ ਦੀ ਕਮਾਈ ਕੀਤੀ ਹੈ। ਇਸ ਵਜ੍ਹਾ ਨਾਲ ਇਸ ਪਲੇਟਫਾਰਮ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਯੂ-ਟਿਊਬਰ ਬਣ ਗਿਆ ਹੈ। ਫੋਬਰਸ ਦੇ ਅਨੁਸਾਰ, ਸਾਲ 2018 'ਚ 2.2 ਕਰੋੜ ਡਾਲਰ ਦੀ ਕਮਾਈ ਕਰਕੇ ਉਹ ਉਸ ਸਾਲ ਵੀ ਇਸ ਵੀਡੀਓ ਪਲੇਟਫਾਰਮ ਦਾ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਯੂ-ਟਿਊਬਰ ਸੀ।

ਰੇਆਨ ਦੇ ਮਾਤਾ-ਪਿਤਾ ਨੇ ਸਾਲ 2015 'ਚ ਉਨ੍ਹਾਂ ਦਾ ਚੈਨਲ 'ਰੇਆਨਸ ਵਲਰਡ' ਲਾਂਚ ਕੀਤਾ ਸੀ। ਇਸ ਚੈਨਲ 'ਤੇ ਰੇਆਨ ਦੇ ਪਹਿਲੇ ਤੋਂ ਹੀ 2.29 ਕਰੋੜ ਯੂਜ਼ਰਜ਼ ਹੈ। ਰੇਆਨ ਖਿਡਾਉਣੇ ਦੀ ਅਨਬਾਕਸਿੰਗ ਤੇ ਉਸ ਨੂੰ ਖੇਡ ਦੇ ਹੋਏ ਇਕ ਛੋਟੀ ਜਿਹੀ ਵੀਡੀਓ ਬਣਾਉਂਦੇ ਹਨ ਤੇ ਉਸ ਦੇ ਮਾਤਾ-ਪਿਤਾ ਉਸ ਨੂੰ ਯੂ-ਟਿਊਬ 'ਤੇ ਅਪਲੋਡ ਕਰਦੇ ਹਨ। ਚੈਨਲ 'ਚ ਹੁਣ ਖਿਡੌਣਿਆਂ ਦੇ ਇਲਾਵਾ ਵਿਦਿਅਕ ਵੀਡੀਓ ਦੀ ਪੇਸ਼ਕਸ਼ ਕਰਦਾ ਹੈ। ਫੋਬਰਸ ਦੀ ਲਿਸਟ ਦੇ ਅਨੁਸਾਰ ਕਮਾਈ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਇਕ ਹੋਰ ਬੱਚੇ ਦਾ ਯੂ-ਟਿਊਬ ਚੈਨਲ ਹੈ। ਰੂਸ ਦੀ ਅਨਾਸਤਾਸੀਆ ਰੈਡਜ਼ਿੰਕਯਾ ਸਿਰਫ਼ ਪੰਜ ਸਾਲ ਦੀ ਹੈ ਤੇ ਇਸ ਵੀਡੀਓ ਪਲੇਟਫਾਰਮ ਤੋਂ 1.8 ਕਰੋੜ ਡਾਲਰ ਦੀ ਕਮਾਈ ਕੀਤੀ ਹੈ।

Posted By: Sarabjeet Kaur