ਜੇਐੱਨਐੱਨ, ਵਾਸ਼ਿੰਗਟਨ : ਕੋਰੋਨਾ ਵਾਇਰਸ ਦੇ ਹਵਾ ਤੋਂ ਫੈਲਣ ਨੂੰ ਲੈ ਕੇ ਪਹਿਲਾਂ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਪਰ ਵਿਸ਼ਵ ਸਿਹਤ ਸੰਗਠਨ ਹਰ ਵਾਰ ਅਜਿਹੀਆਂ ਰਿਪੋਰਟਾਂ ਨੂੰ ਖਾਰਿਜ ਕਰਦਾ ਰਿਹਾ ਹੈ। ਹੁਣ ਸਮਾਚਾਰ ਏਜੰਸੀ ਰਾਇਟਰ ਨੇ ਅਮਰੀਕੀ ਅਖਬਾਰ ਦਿ ਨਿਊਯਾਰਕ ਟਾਈਮਸ ਦੇ ਹਵਾਲੇ ਤੋਂ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਮੁਤਾਬਕ ਸੈਂਕੜਿਆਂ ਦਾ ਕਹਿਣਾ ਹੈ ਕਿ ਹਵਾ 'ਚ ਮੌਜੂਦ ਛੋਟੇ ਕਣਾਂ 'ਚ ਕੋਰੋਨਾ ਵਾਇਰਸ ਲੋਕਾਂ ਨੂੰ ਸੰਕ੍ਰਮਿਤ ਕਰ ਸਕਦਾ ਹੈ। ਇਥੇ ਹੀ ਨਹੀਂ ਵਿਗਿਆਨੀਆਂ ਨੇ ਇਸ ਬਾਰੇ ਵਿਸ਼ਵ ਸਿਹਤ ਸੰਗਠਨ ਯਾਨੀ ਡਬਲਯੂਐੱਚਓ ਨੂੰ ਆਪਣੇ ਦਿਸ਼ਾ-ਨਿਰਦੇਸ਼ਾਂ 'ਚ ਬਦਲਾਅ ਕਰਨ ਨੂੰ ਵੀ ਕਿਹਾ ਹੈ।

ਦਿ ਨਿਊਯਾਰਕ ਟਾਈਮਸ ਦੀ ਸ਼ਨੀਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਵਿਸ਼ਵ ਸਿਹਤ ਸੰਗਠਨ ਨੂੰ ਲਿਖਤ ਪੱਤਰ 'ਚ 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਕਿਹਾ ਹੈ ਕਿ ਪ੍ਰਮਾਣ ਦਰਸਾਉਂਦੇ ਹਨ ਕਿ ਹਵਾ 'ਚ ਮੌਜੂਦ ਛੋਟੇ ਕਣ ਲੋਕਾਂ ਨੂੰ ਸੰਕ੍ਰਮਿਤ ਕਰ ਸਕਦੇ ਹਨ। ਸਮਾਚਾਰ ਏਜੰਸੀ ਰਾਇਟਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਵਿਗਿਆਨੀਆਂ ਦੇ ਇਸ ਪੱਤਰ ਬਾਰੇ ਕੋਈ ਜਵਾਬ ਉਨ੍ਹਾਂ ਨੂੰ ਨਹੀਂ ਦਿੱਤਾ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਪਹਿਲਾਂ ਤੋਂ ਕਹਿੰਦਾ ਆ ਰਿਹਾ ਹੈ ਕਿ ਛਿੱਕ ਜਾਂ ਖੰਘਣ ਨਾਲ ਨਿਕਲਣ ਵਾਲੀਆਂ ਬੂੰਦਾਂ ਕੋਰੋਨਾ ਸੰਕ੍ਰਮਣ ਨੂੰ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ 'ਚ ਫੈਲਾਉਣ ਦਾ ਕੰਮ ਕਰਦੀ ਹੈ।

(ਘੋਸ਼ਣਾ- ਇਹ ਖਬਰ ਰਾਇਟਰਸ ਵੱਲੋਂ ਜਾਰੀ ਇਨਪੁਟ 'ਤੇ ਆਧਾਰਿਤ ਹੈ। ਪੰਜਾਬੀ ਜਾਗਰਣ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ।)

Posted By: Sunil Thapa