ਹੋਬਾਰਟ (ਏਪੀ) : ਆਸਟ੍ਰੇਲੀਆ ਦੇ ਤਸਮਾਨੀਆ ਸੂਬੇ ਦੇ ਪੱਛਮੀ ਕੰਢੇ ਕੋਲ ਅੰਦਾਜ਼ਨ 230 ਵ੍ਹੇਲ ਮੱਛੀਆਂ ਫਸ ਗਈਆਂ ਹਨ। ਬਚਾਅ ਮੁਹਿੰਮ ਸ਼ੁਰੂ ਕੀਤਾ ਗਿਆ ਹੈ। ਬੀਤੇ ਸੋਮਵਾਰ ਨੂੰ ਇਥੇ 14 ਸਪਰਮ ਵ੍ਹੇਲ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਸਨ। ਇਹ ਮੱਛੀਆਂ 23 ਫੁੱਟ ਲੰਬੀਆਂ ਹੁੰਦੀਆਂ ਹਨ। ਇਨ੍ਹਾਂ ਦਾ ਭਾਰ ਤਿੰਨ ਟਨ ਤਕ ਹੋ ਸਕਦਾ ਹੈ। ਤਸਮਾਨੀਆ ਦੇ ਵਾਤਾਵਰਨ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਸਮੁੰਦਰੀ ਕੰਢੇ ’ਤੇ ਵ੍ਹੇਲ ਮੱਛੀਆਂ ਦਾ ਇਕ ਸਮੂਹ ਮਿਲਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਵ੍ਹੇਲ ਮੱਛੀਆਂ ਤੋਂ ਦੂਰ ਰਹਿਣ। ਗਿ੍ਰਫਿਥ ਯੂੂਨੀਵਰਸਿਟੀ ਦੇ ਵਿਗਿਆਨੀ ਓਲਾਫ ਮੇਨੇਕੇ ਨੇ ਦੱਸਿਆ ਕਿ ਵ੍ਹੇਲ ਭਾਰੀ ਵਜ਼ਨ ਕਰਕੇ ਅਕਸਰ ਕੰਢਿਆਂ ’ਤੇ ਫਸ ਜਾਂਦੀਆਂ ਹਨ। ਦੋ ਸਾਲ ਪਹਿਲਾਂ ਵੀ ਇਸੇ ਕੰਢੇ ’ਤੇ ਅੰਦਾਜ਼ਨ 470 ਵ੍ਹੇਲ ਮੱਛੀਆਂ ਫਸ ਗਈਆਂ ਸਨ। 111 ਮੱਛੀਆਂ ਨੂੰ ਬਚਾ ਲਿਆ ਗਿਆ ਸੀ, ਜਦਕਿ ਬਾਕੀਆਂ ਦੀ ਮੌਤ ਹੋ ਗਈ ਸੀ।

Posted By: Shubham Kumar