ਵਾਸ਼ਿੰਗਟਨ, ਪੀਟੀਆਈ : ਯੂਐੱਸ ਡਿਪਾਰਟਮੈਂਟ ਆਫ ਲੇਬਰ ਖ਼ਿਲਾਫ਼ ਕੁਝ ਸੰਗਠਨ, ਯੂਨੀਵਰਸਿਟੀ ਤੇ ਬਿਜ਼ਨੈੱਸਮੈਨ ਸਣੇ 17 ਲੋਕਾਂ ਨੇ ਮੁਕੱਦਮਾ ਦਰਜ ਕਰਵਾਇਆ ਹੈ। ਇਹ ਮੁਕੱਦਮਾ ਹਾਲ ਹੀ 'ਚ ਆਏ ਮਜ਼ਦੂਰਾਂ ਨਾਲ ਜੁੜੇ H1B ਵੀਜ਼ਾ ਦੇ ਆਖਰੀ ਨਿਯਮ ਨੂੰ ਲੈ ਕੇ ਦਾਇਰ ਕੀਤਾ ਗਿਆ ਹੈ। ਕੋਲੰਬੀਆ ਦੀ ਜ਼ਿਲ੍ਹਾ ਕੋਰਟ 'ਚ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਇਹ ਨਿਯਮ ਨਿਸ਼ਚਿਤ ਰੂਪ ਨਾਲ ਮਨਮਰਜ਼ੀ, ਗਲਤ ਤੇ ਤਰਕਹੀਨ ਹੈ। ਇਸ ਲਈ ਪ੍ਰਤੀਕਿਰਿਆਤਮਕ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਹੈ।

H1B ਵੀਜ਼ਾ ਇਕ ਗੈਰ-ਅਪਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਵਿਸ਼ੇਸ਼ ਕਾਰੋਬਾਰਾਂ 'ਚ ਯੋਜਨਾਬੰਦੀ ਕਰਨ ਦੀ ਮਨਜ਼ੂਰੀ ਦਿੰਦਾ ਹੈ ਜਿਨ੍ਹਾਂ ਨੇ ਸਿਧਾਂਤਕ ਜਾਂ ਤਕਨੀਕੀ ਵਿਸ਼ੇਸ਼ਤਾ ਦੀ ਜ਼ਰੂਰਤ ਹੁੰਦੀ ਹੈ। ਇਹ ਭਾਰਤੀ ਆਈਟੀ ਪੇਸ਼ੇਵਰਾਂ 'ਚ ਸਭ ਤੋਂ ਜ਼ਿਆਦਾ ਮੰਗ ਕਰਨ ਵਾਲਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਟਰੰਪ ਪ੍ਰਸ਼ਾਸਨ ਨੇ ਸਥਾਨਕ ਕਾਮਿਆਂ ਦੀ ਸੁਰੱਖਿਆ ਲਈ ਚੋਣ ਤੋਂ ਪਹਿਲਾਂ ਐੱਚਬੀ ਵੀ ਵੀਜ਼ਾ ਨੂੰ ਲੈ ਕੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ ਜਿਸ ਤੋਂ ਬਾਅਦ ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਯੂਐੱਸ ਸਰਕਾਰ ਦੇ ਇਸ ਕਦਮ ਤੋਂ ਭਾਰਤ ਦੇ ਹਜ਼ਾਰਾਂ ਆਈਟੀ ਪੇਸ਼ੇਵਰ ਪ੍ਰਭਾਵਿਤ ਹੋਣਗੇ। ਨਵੀਆਂ ਪਾਬੰਦੀਆਂ ਨੂੰ ਲੈ ਕੇ ਕਿਹਾ ਗਿਆ ਹੈ ਕਿ ਇਸ ਦਾ ਉਦੇਸ਼ ਯੋਗ ਉਮੀਦਵਾਰਾਂ ਨੂੰ ਐੱਚਬੀ ਵੀਜ਼ਾ ਦੇਣਾ ਹੈ ਤੇ ਇਹ ਜਲਦ ਹੀ ਪ੍ਰਭਾਵੀ ਹੋਵੇਗਾ।

Posted By: Ravneet Kaur