ਆਈਏਐੱਨਐੱਸ, ਵਾਸ਼ਿੰਗਟਨ : ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ ’ਤੇ ਟੁੱਟ ਰਿਹਾ ਹੈ। ਕੋਰੋਨਾ ਵਾਇਰਸ ਨਾਲ ਹਰ ਉਮਰ ਦੇ ਲੋਕ ਸੰਕ੍ਰਮਿਤ ਹੋ ਰਹੇ ਹਨ। ਇਸ ਦੌਰਾਨ ਹੁਣ ਬੱਚੇ ਵੀ ਕੋਰੋਨਾ ਵਾਇਰਸ ਸੰਕ੍ਰਮਣ ਦੇ ਸ਼ਿਕਾਰ ਹੋ ਰਹੇ ਹਨ। ਇਸ ਨਾਲ ਇਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਅਮਰੀਕਾ ਦੇ ਖ਼ਾਦ ਤੇ ਦਵਾਈ ਪ੍ਰਸ਼ਾਸਨ (FDA) ਦੁਆਰਾ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੀ ਵੈਕਸੀਨ ਨੂੰ ਮਨਜ਼ੂਰੀ ਮਿਲ ਸਕਦੀ ਹੈ।

ਕਿਹੋ ਜਿਹੇ ਰਹੇ ਵੈਕਸੀਨ ਟ੍ਰਾਈਲ ਦੇ ਨਤੀਜੇ

ਯੂਰਪੀਅਨ ਯੂਨੀਅਨ ਦੇ ਦਵਾ ਕੰਟਰੋਲ ਈਐੱਮਏ ਨੇ ਬੱਚਿਆਂ ਲਈ ਫਾਈਜ਼ਰ-ਬਾਇਓਐੱਨਟੇਕ ਦੁਆਰਾ ਵਿਕਸਿਤ ਕੀਤੇ ਗਏ ਟੀਕੇ ਦਾ ਮੁਲਾਂਕਣ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ’ਚ ਵੀ ਅਜਿਹਾ ਹੀ ਟੈਸਟ (ਟ੍ਰਾਇਲ) ਹੋ ਚੁੱਕਾ ਹੈ। ਇਸਤੋਂ ਪਹਿਲਾਂ ਮਾਰਚ ’ਚ ਕੰਪਨੀਆਂ ਦੀ ਅਗਵਾਈ ’ਚ ਇਕ ਪ੍ਰੀਖਣ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ ਫਾਈਜ਼ਰ-ਬਾਇਓਐੱਨਟੇਕ ਕੋਰੋਨਾ ਵਾਇਰਸ ਵੈਕਸੀਨ ਦੁਆਰਾ ਕਿਸ਼ੋਰਾਂ ’ਚ ਵੱਧ ਪ੍ਰਭਾਵੀ ਹੈ। ਬੱਚਿਆਂ ਨੇ ਵੈਕਸੀਨ ਦੀ ਮਦਦ ਨਾਲ ਮਜ਼ਬੂਤ ਐਂਟੀਬਾਡੀ ਦਾ ਉਤਪਾਦਨ ਕੀਤਾ ਅਤੇ ਇਸਦੇ ਕੋਈ ਗੰਭੀਰ ਸਾਈਡ ਇਫੈਕਟ ਨਹੀਂ ਆਏ।

ਜਲਦ ਬਾਜ਼ਾਰ ’ਚ ਆ ਸਕਦੀ ਹੈ ਵੈਕਸੀਨ

ਜਰਮਨੀ ਦੀ ਦਵਾਈ ਕੰਪਨੀ ਬਾਇਓਐੱਨਟੇਕ ਦਾ ਕਹਿਣਾ ਹੈ ਕਿ ਉਹ ਯੂਰਪ ’ਚ 12 ਤੋਂ 15 ਸਾਲ ਦੇ ਬੱਚਿਆਂ ਲਈ ਜੂਨ ’ਚ ਕੋਰੋਨਾ ਦੀ ਵੈਕਸੀਨ ਲਾਂਚ ਕਰੇਗੀ। ਕੰਪਨੀ ਦੀ ਵੈਕਸੀਨ ਦਾ ਈਯੂ ਨੇ ਮੁਲਾਂਕਣ ਸ਼ੁਰੂ ਕਰ ਦਿੱਤਾ ਹੈ।

Posted By: Ramanjit Kaur