ਏਜੰਸੀ, ਲੰਡਨ : ਜੇ ਤੁਹਾਡੇ ਕੋਲੋਂ ਪੁੱਛਿਆ ਜਾਵੇ ਕਿ ਤੁਹਾਨੂੰ ਕੀ ਖਾਣਾ ਪਸੰਦ ਹੈ ਤਾਂ ਸ਼ਾਇਦ ਤੁਸੀਂ ਕਹੋਗੇ ਪੀਜ਼ਾ, ਬਰਗਰ ਜਾਂ ਫਿਰ ਕੁਝ ਹੋਰ। ਪਰ ਕੋਈ ਵੀ ਟੈਲਕਮ ਪਾਊਡਰ ਖਾਣ ਦੀ ਗੱਲ ਨਹੀਂ ਕਰੇਗਾ। ਹਾਲਾਂਕਿ ਇਕ ਔਰਤ ਨੂੰ ਟੈਲਕਮ ਪਾਊਡਰ ਖਾਣ ਦੀ ਅਜਿਹੀ ਲਤ ਲੱਗੀ ਕਿ ਉਹ ਦਿਨ ਵਿਚ 200 ਗ੍ਰਾਮ ਦਾ ਪੂਰਾ ਇਕ ਡੱਬਾ ਖਾ ਜਾਂਦੀ ਸੀ। 44 ਸਾਲ ਦੀ ਲੀਸਾ ਐਂਡਰਸਨ ਨੇ ਦੱਸਿਆ ਕਿ ਉਹ ਬੀਤੇ 15 ਸਾਲ ਤੋਂ ਟੈਲਕਮ ਪਾਊਡਰ ਖਾਣ ਦੀ ਆਦੀ ਹੈ। ਉਸ ਨੇ ਦੱਸਿਆ ਕਿ ਆਪਣੇ ਬੇਟਿਆਂ ਨੂੰ ਨਹਾਉਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਟੈਲਕਮ ਪਾਊਡਰ ਲਾਉਂਦੀ ਤਾਂ ਉਸ ਦੀ ਮਹਿਕ ਕਾਰਨ ਖੁਦ ਨੂੰ ਰੋਕ ਨਾ ਪਾਉਂਦੀ।

ਇਸ ਤੋਂ ਬਾਅਦ ਪਹਿਲੀ ਵਾਰ ਮੈਂ ਟੈਲਕਮ ਪਾਊਡਰ ਨੂੰ ਖਾਧਾ ਅਤੇ ਹੁਣ ਤਕ ਇਸ ਅਜੀਬ ਆਦਤ 'ਤੇ ਲਗਪਗ 8000 ਪੌਂਡ ਕਰੀਬ ਸੱਤ ਲੱਖ 55 ਹਜਾਰ ਰੁਪਏ ਦੀ ਕੀਮਤ ਦਾ ਟੈਲਕਮ ਪਾਊਡਰ ਖਾ ਚੁੱਕੀ ਹਾਂ। ਪੰਜ ਬੱਚਿਆਂ ਦੀ ਮਾਂ ਲੀਜ਼ਾ ਦੀ ਹੁਣ ਹਾਲਤ ਇਹ ਹੈ ਕਿ ਕਈ ਵਾਰ ਤਾਂ ਰਾਤ ਨੂੰ ਉਠ ਕੇ ਟੈਲਕਮ ਪਾਊਡਰ ਖਾਂਦੀ ਹੈ। ਉਨ੍ਹਾਂ ਦੱਸਿਆ ਕਿ ਹਰ ਹਫਤੇ ਮੈਂ ਜਾਨਸਨ ਐਂਡ ਜਾਨਸਨ ਦਾ ਟੈਲਕਮ ਪਾਊਡਰ ਖਰੀਦਣ ਲਈ 10 ਪੌਂਡ ਖ਼ਰਚ ਕਰਦੀ ਹਾਂ।

ਡਾਕਟਰਾਂ ਨੇ ਕਥਿਤ ਤੌਰ 'ਤੇ ਉਸ ਨੂੰ ਪੀਕਾ ਸਿੰਡਰੋਮ ਤੋਂ ਪੀੜਤ ਹੋਣ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਉਸ ਨੇ ਪੇਸ਼ੇਵਰ ਮਦਦ ਹਾਸਲ ਕਰਨ ਲਈ ਹਿੰਮਤ ਕੀਤੀ। ਕੈਂਸਰ ਦਾ ਸ਼ਿਕਾਰ ਹੋਣ ਦੇ ਬਾਵਜੁਦ ਵੀ ਉਹ ਇਸ ਲਤ ਨੂੰ ਛੱਡ ਨਾ ਸਕੀ।

Posted By: Tejinder Thind