ਲੰਡਨ, ਆਈਏਐੱਨਐੱਸ : ਵਿਗਿਆਨੀਆਂ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੀਤੇ ਜਾ ਰਹੇ ਤੇ ਕੀਤੇ ਗਏ ਉਪਾਅ ਕਾਫ਼ੀ ਨਹੀਂ ਹੈ। ਦੱਸਿਆ ਗਿਆ ਹੈ ਕਿ ਨੋਵਲ ਕੋਰੋਨਾ ਵਾਇਰਸ, ਜਿਸ ਨੇ ਪੂਰੀ ਦੁਨੀਆ 'ਚ ਹਾਹਾਕਾਰ ਮਚਿਆ ਹੋਇਆ ਹੈ ਉਹ ਯੂਕੇ 'ਚ ਲਗਪਗ 250,000 ਲੋਕਾਂ ਦੀ ਜਾਨ ਜਾ ਸਕਦੀ ਹੈ। ਵਿਗਿਆਨੀਆਂ ਨੇ ਕਿਹਾ ਕਿ ਜੇ ਸਰਕਾਰ ਦੁਆਰਾ ਕਠੋਰ ਕਦਮ ਨਹੀਂ ਚੁੱਕੇ ਗਏ ਤਾਂ ਅੰਜ਼ਾਮ ਬਹੁਤ ਬੁਰਾ ਹੋਵੇਗਾ। ਇਨ੍ਹਾਂ ਕਠੋਰ ਕਦਮਾਂ 'ਚ ਪੂਰੇ ਦੇਸ਼ 'ਚ ਤਾਲਾਬੰਦੀ ਵਰਗੇ ਸੁਝਾਅ 'ਤੇ ਵੀ ਵਿਚਾਰ ਕਰਨ ਲਈ ਕਿਹਾ ਗਿਆ ਹੈ।


ਸਮਾਚਾਰ ਏਜੰਸੀ IANS ਨੇ ਮੈਟਰੋ ਅਖਬਾਰ ਦੇ ਹਵਾਲੇ ਨਾਲ ਮੰਗਲਵਾਰ ਨੂੰ ਦੱਸਿਆ ਕਿ ਇੰਪੀਰੀਅਲ ਕਾਲਜ ਨੇ ਦੇਸ਼ ਦੇ ਮੰਤਰੀਆਂ ਨੂੰ ਦੱਸਿਆ ਕਿ ਸਰਕਾਰ ਦੁਆਰਾ ਲਏ ਗਏ ਫੈਸਲੇ, ਜਿੰਨਾਂ 'ਚ ਲੋਕਾਂ ਨੂੰ ਦੂਰ ਰੱਖਣਾ ਸ਼ਾਮਲ ਹੈ। ਇਸ ਦੇ ਬਾਵਯੂਦ ਵੀ ਹਾਲਾਤ ਵਿਗੜ ਰਹੇ ਹਨ। ਆਪਣੀ ਇਕ ਨਵੀਂ ਰਿਪੋਰਟ 'ਚ ਟੀਮ ਨੇ ਕਿਹਾ ਕਿ ਇਤਸ ਤਰ੍ਹਾਂ ਦੇ ਉਪਾਅ ਨੂੰ ਸੰਭਾਵਿਤ ਰੂਪ ਨਾਲ 18 ਮਹੀਨੇ ਇਸ ਤੋਂ ਜ਼ਿਆਦਾ ਸਮੇਂ ਤਕ ਬਣਾਈ ਰੱਖਣਾ ਹੋਵੇਗਾ, ਜਦੋਂ ਤਕ ਇਕ ਪ੍ਰਭਾਵਿਤ ਟੀਕਾ ਨਾ ਉਪਲਬਧ ਹੋਵੇ।

ਰਿਪੋਰਟ 'ਟ ਚਿਤਾਵਨੀ ਦਿੱਤੀ ਗਈ ਕਿ ਸਾਧਾਰਨ ਜੀਵਨ 'ਤੇ ਰੋਕ ਲਗਾਉਣ ਦੇ ਬਾਅਦ ਵੀ ਬ੍ਰਿਟੇਨ 'ਚ ਕੋਰੋਨਾ ਵਾਇਰਸ ਆਪਣਾ ਜ਼ਹਿਰ ਫੈਲਾ ਸਕਦਾ ਹੈ। ਇਹ ਜ਼ਹਿਰ ਇਸੇ ਤਰ੍ਹਾਂ ਹੀ ਫੈਲਦਾ ਰਿਹਾ ਤਾਂ ਅੱਗੇ ਚੱਲ ਕੇ 250,000 ਲੋਕਾਂ ਦੀ ਮੌਤ ਹੋ ਸਕਦੀ ਹੈ।


ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਇਸ ਬਿਮਾਰੀ ਦੇ ਪ੍ਰਸਾਰ ਨੂੰ ਨਿਰੰਯਤਰ ਕਰਨ ਲਈ ਕਈ ਵੱਡੇ ਫੈਸਲੇ ਲਏ ਸੀ। ਉਸ ਦੌਰਾਨ ਉਨ੍ਹਾਂ ਨੇ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 55 ਤਕ ਪਹੁੰਚ ਦਾ ਐਲਾਨ ਕੀਤਾ ਸੀ।


ਦੱਸ ਦਈਏ ਕਿ ਬ੍ਰਿਟੇਨ ਦੀ ਸਿਹਤ ਮੰਤਰੀ ਨਦੀਨ ਡਾਰਿਸ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਸੀ, ਉਨ੍ਹਾਂ ਦਾ ਵੀ ਟੈਸਟ ਪੌਜ਼ਿਟਿਵ ਪਾਇਆ ਗਿਆ ਸੀ। ਡਾਰਿਸ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੀ ਜਾਣਕਾਰੀ ਖ਼ੁਦ ਹੀ ਸਾਂਝੀ ਕੀਤੀ ਸੀ। ਵਿਸ਼ਵ ਦੇ ਬਹੁਤ ਦੇਸ਼ਾਂ ਦੇ ਨਾਲ-ਨਾਲ ਬ੍ਰਿਟੇਨ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ।

Posted By: Sarabjeet Kaur