style="text-align: justify;"> ਲੰਡਨ (ਪੀਟੀਆਈ) : ਬਿ੍ਟਿਸ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਵਿਚ ਖੇਤੀ ਸੁਧਾਰਾਂ ਨੂੰ ਭਾਰਤ ਦਾ ਘਰੇਲੂ ਮਾਮਲਾ ਦੱਸਿਆ ਗਿਆ ਹੈ। ਇਕ ਸੀਨੀਅਰ ਸੰਸਦ ਮੈਂਬਰ ਵੱਲੋਂ ਦਿੱਤਾ ਗਿਆ ਇਹ ਬਿਆਨ ਦਰਸਾਉਂਦਾ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਬਿ੍ਟਿਸ਼ ਸਰਕਾਰ ਦਾ ਕੀ ਰੁਖ਼ ਹੈ। ਵੀਰਵਾਰ ਨੂੰ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੇ ਮੁੱਦੇ 'ਤੇ ਬਹਿਸ ਦੀ ਮੰਗ ਕੀਤੀ ਸੀ। ਇਸ ਦੇ ਜਵਾਬ ਵਿਚ ਸੱਤਾ ਧਿਰ ਨਾਲ ਜੁੜੇ ਸੀਨੀਅਰ ਸੰਸਦ ਮੈਂਬਰ ਜੈਕਬ ਰੀਸ ਮੋਗ ਨੇ ਕਿਹਾ, 'ਭਾਰਤ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ। ਉਹ ਇਕ ਅਜਿਹਾ ਦੇਸ਼ ਹੈ ਜਿਸ ਨਾਲ ਸਾਡੇ ਸਭ ਤੋਂ ਮਜ਼ਬੂਤ ਸਬੰਧ ਹਨ। ਕਿਸਾਨਾਂ ਦੇ ਅੰਦੋਲਨ 'ਤੇ ਬਿ੍ਟਿਸ਼ ਸਰਕਾਰ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਖੇਤੀ ਸੁਧਾਰ ਭਾਰਤ ਦਾ ਘਰੇਲੂ ਮਾਮਲਾ ਹੈ।'

Posted By: Sunil Thapa