ਲੰਡਨ (ਏਜੰਸੀ) : ਬਰਤਾਨੀਆ 'ਚ ਇਕ ਕੰਟੇਨਰ ਤੋਂ ਬਰਾਮਦ 39 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਸਾਰੇ ਚੀਨੀ ਨਾਗਰਿਕ ਦੱਸੇ ਜਾ ਰਹੇ ਹਨ। ਬਰਤਾਨਵੀ ਪੁਲਿਸ ਦੇ ਨਾਲ ਹੀ ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸਦੀ ਪੁਸ਼ਟੀ ਕਰ ਦਿੱਤੀ ਹੈ।

ਅਕਸੈੱਸ ਪੁਲਿਸ ਨੇ ਬੁੱਧਵਾਰ ਨੂੰ ਮੱਧ ਲੰਡਨ ਤੋਂ ਕਰੀਬ 32 ਕਿਲੋਮੀਟਰ ਦੂਰ ਸਥਿਤ ਗ੍ਰੇਜ ਇੰਡਸਟਰੀਅਲ ਏਰੀਆ 'ਚ ਪਹੁੰਚੇ ਇਕ ਟਰੱਕ ਕੰਟੇਨਰ ਤੋਂ ਲਾਸ਼ ਬਰਾਮਦ ਕੀਤੇ ਸਨ। ਟਰੱਕ ਦੇ 25 ਸਾਲਾ ਡਰਾਈਵਰ ਨੂੰ ਹੱਤਿਆ ਦੇ ਸੰਦੇਸ਼ 'ਚ ਗਿ੍ਫ਼ਤਾਰ ਕਰ ਲਿਆ ਗਿਆ ਹੈ। ਜਾਂਚਕਰਤਾ ਟਰੱਕ ਡਰਾਈਵਰ ਤੋਂ ਪੁੱਛਗਿੱਛ ਕਰ ਰਹੇ ਹਨ। ਜਾਂਚ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਡਰਾਈਵਰ ਦਾ ਨਾਂ ਮੋ ਰਾਬਿਨਸਨ ਹੈ। ਉਹ ਉੱਤਰੀ ਆਇਰਲੈਂਡ ਦੇ ਪੋਰਟਡਾਊਨ ਦਾ ਰਹਿਣ ਵਾਲਾ ਹੈ। ਪੁਲਿਸ ਦਾ ਕਹਿਣਾ ਹੈ ਕਿ ਟਰੱਕ ਨੇ ਪਿਛਲੇ ਸ਼ਨਿਚਰਵਾਰ ਨੂੰ ਉੱਤਰੀ ਵੇਲਜ਼ ਦੇ ਹਾਲੀਹੈੱਡ ਸ਼ਹਿਰ ਤੋਂ ਬਰਤਾਨੀਆ 'ਚ ਦਾਖ਼ਲਾ ਹੋਇਆ ਸੀ। ਇਸੇ ਸ਼ਹਿਰ ਦੇ ਰਸਤੇ ਆਇਰਲੈਂਡ ਤੋਂ ਵਾਹਨ ਬਰਤਾਨੀਆ 'ਚ ਦਾਖ਼ਲ ਹੁੰਦੇ ਹਨ। ਇਹ ਟਰੱਕ ਬੁਲਗਾਰੀਆ ਦੇ ਪੋਰਟ ਸ਼ਹਿਰ ਜੀਬਰੁਜ ਤੋਂ ਚੱਲਿਆ ਸੀ। ਅਕਸਰ ਸ਼ਰਨਾਰਥੀ ਟਰੱਕਾਂ 'ਚ ਲੁੱਕ ਕੇ ਬਰਤਾਨੀਆ 'ਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ।