ਲੰਡਨ, ਜੇਐੱਨਐੱਨ : ਨਿਪਾਹ ਵਾਇਰਸ ਤੋਂ ਲੈ ਕੇ 12 ਸਾਲ ਦੇ ਮੁੰਡੇ ਦੀ ਮੌਤ ਤੋਂ ਬਾਅਦ ਇਹ ਬਿਮਾਰੀ ਭਾਰਤ ’ਚ ਵੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਸ ਨੂੰ ਲੈ ਕੇ ਅੰਤਰਰਾਸ਼ਟਰੀ ਖੋਜਕਾਰਾਂ ਦੀ ਟੀਮ ਨੇ ਇਕ ਵਧੀਆ ਜਾਣਕਾਰੀ ਦਿੱਤੀ ਹੈ ਕਿ ਨਿਪਾਹ ਵਾਇਰਸ ’ਚ ਕੋਵੀਸ਼ੀਲਡ ਦੀ ਟੀਮ ਨੇ ਇਕ ਵਧੀਆ ਜਾਣਕਾਰੀ ਦਿੱਤੀ ਹੈ ਕਿ ਨਿਪਾਹ ਵਾਇਰਸ ’ਚ ਕੋਵੀਸ਼ੀਲਡ ਵਰਗੀ ਵੈਕਸੀਨ ਕਾਰਗਰ ਹੋ ਸਕਦੀ ਹੈ। ਵਿਗਿਆਨੀਆਂ ਨੇ ਇਸ ਦਾ ਸਫ਼ਲ ਇਸਤੇਮਾਲ ਬਾਂਦਰਾਂ ’ਤੇ ਕੀਤਾ ਹੈ।

ਆਕਸਫੋਰਡ ਯੂਨੀਵਰਸਟੀ ਤੇ ਯੂਐੱਮ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਨੇ 8 ਅਫਰੀਕੀ ਬਾਂਦਰਾਂ ’ਤੇ ਇਸ ਦਾ ਟੈਸਟ ਕੀਤਾ ਹੈ। ਵਿਗਿਆਨੀਆਂ ਨੇ ਇਨ੍ਹਾਂ 8 ਅਫਰੀਕੀ ਬਾਂਦਰਾਂ ’ਤੇ ਇਸਤੇਮਾਲ ’ਚ ਸੀਐੱਚਏਡੀਓਐਕਸ ਐੱਨਆਈਵੀ ਦਾ ਇਸਤੇਮਾਲ ਕਰਕੇ ਦੱਖਿਆ। ਇਨ੍ਹਾਂ ’ਚ ਇਕ ਗਰੁੱਪ ਦੇ ਚਾਰ ਬਾਂਦਰਾਂ ਨੂੰ ਇਸ ਦੀ ਇਕ ਜਾਂ ਦੋ ਖੁਰਾਕਾਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਸਾਰੇ ਅੱਠ ਬਾਂਦਰਾਂ ਨੂੰ ਕਿਸੇ ਦੇ ਗਲ੍ਹੇ ਰਾਹੀ ਤੇ ਕਿਸੇ ਦੇ ਨੱਕ ਰਾਹੀ ਇਹ ਨਿਪਾਹ ਵਾਇਰ ਦਿੱਤਾ ਗਿਆ।

ਇਨ੍ਹਾਂ ਬਾਂਦਰਾਂ ’ਤੇ 14 ਦਿਨਾਂ ਬਾਅਦ ਹੋਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ। ਸਾਰੇ ਬਾਂਦਰਾਂ ਦਾ ਨਿਪਾਹ ਵਾਇਰਸ ਦਾ ਟੈਸਟ ਕੀਤਾ ਗਿਆ। ਇਹ ਹੈਰਾਨ ਕਰਨ ਵਾਲਾ ਸੀ ਕਿ ਜਿਨ੍ਹਾਂ ਬਾਂਦਰਾਂ ਨੂੰ ਵੈਕਸੀਨ ਦਿੱਤੀ ਸੀ, ਉਨ੍ਹਾਂ ’ਚ ਨਿਪਾਹ ਵਾਇਰਸ ਦੇ ਕੋਈ ਲੱਛਣ ਨਹੀਂ ਮਿਲੇ। ਉਨ੍ਹਾਂ ’ਚ ਵੈਕਸੀਨ ਦੇ ਕਾਰਨ ਐਂਟੀਬਾਡੀ ਵਿਕਸਿਤ ਹੋ ਗਈ ਸੀ। ਜਿਨ੍ਹਾਂ ਬਾਂਦਰਾਂ ਨੂੰ ਟੀਕਾ ਨਹੀਂ ਲਗਾਇਆ ਗਿਆ ਸੀ, ਉਨ੍ਹਾਂ ’ਚ ਨਿਪਾਹ ਦੇ ਲੱਛਣ ਦੇਖੇ ਗਏ। ਇਸ ਅਧਿਐਨ ਤੋਂ ਪਤਾ ਚਲਿਆ ਹੈ ਕਿ ਵੈਕਸੀਨ ਨਿਪਾਹ ਵਾਇਰਸ ’ਚ ਕਾਰਗਰ ਸਾਬਤ ਹੋ ਸਕਦੀ ਹੈ। ਨਤੀਜੇ ’ਚ ਸਾਹਮਣੇ ਆਉਣ ਤੋਂ ਬਾਅਦ ਇਸ ’ਤੇ ਅਜੇ ਹੋਰ ਅਧਿਐਨ ਕੀਤਾ ਜਾ ਰਿਹਾ ਹੈ।

Posted By: Sarabjeet Kaur