ਲੰਡਨ, ਏਪੀ : ਦੁਨੀਆਭਰ 'ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧਣ ਦੇ ਮਾਮਲਿਆਂ ਨਾਲ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਪੰਜ ਦਿਨ ਦੇ ਅੰਦਰ-ਅੰਦਰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 10 ਲੱਖ ਵੱਧੀ ਹੈ। ਇਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਪ੍ਰਮੁੱਖ ਨੇ ਕਿਹਾ ਹੈ ਕਿ ਨਵੇਂ ਮਾਮਲਿਆਂ 'ਚ ਅੱਧ ਤੋਂ ਵੱਧ ਕੇਸ ਅਮਰੀਕੀ ਦੇਸ਼ਾਂ ਤੋਂ ਆ ਰਹੇ ਹਨ। ਹੁਣ ਵੀ ਸਮਾਂ ਹੈ। ਚੰਗੀ ਰਣਨੀਤੀ ਨਾਲ ਇਸ ਤੇਜ਼ ਰਫ਼ਤਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਡਬਰਯੂਐੱਚਓ ਦੇ ਮੁੱਖ ਨੇ ਇਕ ਵਾਰ ਫਿਰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਦੁਨੀਆਭਰ 'ਚ ਕੋਰੋਨਾ ਮਹਾਮਾਰੀ ਦੇ ਚੱਲਦੇ ਸਥਿਤੀ ਬਿਗੜ ਰਹੀ ਹੈ। ਹੁਣ ਦੂਰ-ਦੂਰ ਤਕ ਸਾਧਾਰਨ ਜ਼ਿੰਦਗੀ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਦੁਨੀਆਭਰ 'ਚ ਹੁਣ ਤਕ ਇਕ ਕਰੋੜ 30 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਚੁੱਕੇ ਹਨ।

ਸੋਮਵਾਰ ਨੂੰ ਪ੍ਰੈੱਸ ਬ੍ਰੀਫਿੰਗ 'ਚ ਡਬਲਯੂਐੱਚਓ ਮਹਾ ਨਿਰਦੇਸ਼ਕ Tedros Adhanom Ghebreyes ਨੇ ਕਿਹਾ ਕਿ ਭਵਿੱਖ 'ਚ ਪੁਰਾਣੇ ਆਮ ਦਿਨਾਂ ਦੀ ਵਾਪਸੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਯੂਰਪ ਤੇ ਏਸ਼ੀਆ 'ਚ ਕਈ ਦੇਸ਼ਾਂ ਨੇ ਕੋਰੋਨਾ ਨੂੰ ਕਾਬੂ ਕਰ ਲਿਆ ਹੈ ਪਰ ਹੁਣ ਕਈ ਦੇਸ਼ਾਂ 'ਚ ਇਹ ਸੰਕ੍ਰਮਣ ਤੇਜ਼ੀ ਨਾਲ ਫੈਲ ਰਿਹਾ ਹੈ। ਟੇਡਰੋਸ ਨੇ ਬਿਨਾ ਕਿਸੇ ਦਾ ਨਾਂ ਲਏ ਮਹਾਮਾਰੀ ਦੇ ਪ੍ਰਕੋਪ ਬਾਰੇ 'ਚ ਜਾਣਕਾਰੀ ਦੇਣ ਲਈ ਆਗੂਆਂ ਨੂੰ ਜ਼ਿੰਮੇਦਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਵੱਧਦੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਵਿਆਪਕ ਰਣਨੀਤੀ ਅਪਨਾਉਣ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਐਤਵਾਰ ਨੂੰ ਦੁਨੀਆਭਰ 'ਚ ਰਿਕਾਰਡ 2,30,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਅਮਰੀਕਾ 'ਚ 66 ਹਜ਼ਾਰ ਤੋਂ ਜ਼ਿਆਦਾ ਕੇਸ ਸ਼ਾਮਲ ਹਨ। ਇਸ ਤੋਂ ਪਹਿਲਾ 24 ਘੰਟਿਆਂ 'ਚ ਸਭ ਤੋਂ ਜ਼ਿਆਦਾ ਸ਼ੁੱਕਰਵਾਰ ਨੂੰ 2,28,000 ਮਾਮਲੇ ਮਿਲੇ ਸਨ।

Posted By: Rajnish Kaur