ਲੰਡਨ, ਏਪੀ : ਬਰਤਾਨੀਆ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਲੈ ਕੇ ਕੀਤੇ ਗਏ ਸਵਾਲਾਂ ’ਤੇ ਦੇਸ਼ ਦੇ ਵਿਗਿਆਨੀਆਂ ਤੇ ਮਾਹਰਾਂ ਨੇ ਸਵਾਲ ਚੁੱਕੇ ਹਨ। ਦਰਅਸਲ, ਇਹ ਜਵਾਬ-ਸਵਾਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Boris Johnson) ਦੇ ਉਸ ਬਿਆਨ ਤੋਂ ਬਾਅਦ ਚੁੱਕ ਰਹੇ ਹਨ ਜੋ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇਸ ਬਿਆਨ ’ਚ ਕਿਹਾ ਹੈ ਕਿ ਵਾਇਰਸ ਦਾ ਇਹ ਨਵਾਂ ਰੂਪ ਪਹਿਲਾ ਨਾਲੋਂ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਨੇ ਇਸ ਬਾਰੇ ਕਿਹਾ ਕਿ ਸਾਲ 2020 ਦੇ ਅੰਤ ’ਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਜਿੰਨੇ ਮਾਮਲੇ ਸਾਹਮਣੇ ਆਏ ਹਨ ਉਸ ਦੇ ਆਧਾਰ ’ਤੇ ਇਸ ਗੱਲ ਨੂੰ ਕਿਹਾ ਜਾ ਸਕਦਾ ਹੈ।


ਪ੍ਰਧਾਨ ਮੰਤਰੀ ਨੇ ਨਿਊ ਐਂਡ New and Emerging Respiratory Virus Threats Advisory Group ਦੇ ਮਾਹਰਾਂ ਦੁਆਰਾ ਉਪਲਬਧ ਕਰਵਾਏ ਗਏ ਅੰਕੜਿਆਂ ਦੇ ਆਧਾਰ ’ਤੇ ਇਹ ਗੱਲ ਕਹੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿ੍ਰਟੇਨ ਦੇ ਇਸ ਦੇ ਬਚਾਅ ਲਈ ਜੋ ਟੀਕਾ ਲਗਾਇਆ ਜਾ ਰਿਹਾ ਹੈ ਉਹ ਵਾਇਰਸ ਦੇ ਇਸ ਰੂਪ ’ਤੇ ਵੀ ਪ੍ਰਭਾਵੀ ਹੈ। ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਹੁਣ ਤਕ ਮਿਲੇ ਸਬੂਤਾਂ ਦੇ ਆਧਾਰ ’ਤੇ ਉਹ ਇਸ ਗੱਲ ਨੂੰ ਕਹਿ ਪਾਉਣਾ ’ਚ ਸਮਰੱਥ ਹੋਏ ਹਨ। ਦੱਸਣਯੋਗ ਹੈ ਕਿ ਬਿ੍ਰਟੇਨ ’ਚ Pfizer-bioentech ਤੇ Oxford-AstraZeneca ਦੇ ਦੁਆਰਾ ਵਿਕਸਿਤ ਟੀਕੇ ਨੂੰ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਲਗਾਇਆ ਜਾ ਰਿਹਾ ਹੈ।

Posted By: Rajnish Kaur