ਜੇਐੱਨਐੱਨ, ਵਾਸ਼ਿੰਗਟਨ/ਏਐੱਨਆਈ : ਵਿਸ਼ਵ ਸਿਹਤ ਸੰਗਠਨ (World Health Organisation, WHO) ਨੇ ਸਥਾਨਕ ਸਮੇਂ ਮੁਤਾਬਿਕ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਵੈਰੀਏਂਟ B.1.1.7 ਦਾ ਪਹਿਲਾ ਮਾਮਲਾ ਬ੍ਰਿਟੇਨ (United Kingdom) 'ਚ 20 ਸਤੰਬਰ ਨੂੰ ਆਇਆ ਸੀ ਤੇ ਹੁਣ ਤਕ ਇਸ ਵੇਰੀਏਂਟ ਦਾ ਸੰਕ੍ਰਮਣ 86 ਦੇਸ਼ਾਂ ਤਕ ਫੈਲ ਚੁੱਕਿਆ ਹੈ। ਵੈਰੀਏਂਟ B.1.1.7 ਦਾ ਸੰਕ੍ਰਮਣ ਵੱਧ ਗਿਆ ਹੈ ਤੇ ਕੁਝ ਗਵਾਹ ਅਜਿਹੇ ਵੀ ਹਨ ਜੋ ਇਸ ਬਿਮਾਰੀ ਦੀ ਗੰਭੀਰਤਾ ਨੂੰ ਦਿਖਾਉਂਦੇ ਹਨ। 7 ਫਰਵਰੀ ਤਕ ਇਸ ਵੈਰੀਏਂਟ ਦੇ ਮਾਮਲੇ 6 ਹੋਰ ਦੇਸ਼ਾਂ ਨੂੰ ਮਿਲੇ। ਇਹ ਜਾਣਕਾਰੀ CNN ਨੇ ਦਿੱਤੀ।

Posted By: Amita Verma