ਲੰਡਨ (ਪੀਟੀਆਈ) : ਕਿਰਪਾਨ ਰੱਖਣ ਦੇ ਦੋਸ਼ 'ਚ ਬਰਤਾਨੀਆ 'ਚ ਇਕ ਸਿੱਖ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਿਸ ਨੇ ਇਹ ਕਾਰਵਾਈ ਉਦੋਂ ਕੀਤੀ ਜਦੋਂ ਉੱਥੇ ਸਿੱਖਾਂ ਨੂੰ ਕਿਰਪਾਨ ਰੱਖਣ ਦਾ ਕਾਨੂੰਨ ਅਧਿਕਾਰ ਪ੍ਰਾਪਤ ਹੈ।

ਮੈਟਰੋ ਅਖ਼ਬਾਰ ਦੀ ਖ਼ਬਰ ਮੁਤਾਬਕ ਬਰਮਿੰਘਮ ਦੇ ਬੁੱਲ ਸਟਰੀਟ 'ਚ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਪੁਲਿਸ ਅਧਿਕਾਰੀ ਵੱਲੋਂ ਰੋਕੇ ਜਾਣ 'ਤੇ ਉਸ ਵਿਅਕਤੀ ਨੇ ਕਿਹਾ, 'ਮੈਂ ਸਿੱਖ ਹਾਂ ਅਤੇ ਜੇਕਰ ਚਾਹਾਂ ਤਾਂ ਮੈਂ ਕਿਰਪਾਨ ਰੱਖ ਸਕਦਾ ਹਾਂ।' ਹਾਲਾਂਕਿ ਅਧਿਕਾਰੀ ਨੇ ਉਸ 'ਤੇ ਹਿੰਸਕ ਹੋਣ ਅਤੇ ਹੋਰ ਅਧਿਕਾਰੀਆਂ ਤੋਂ ਮਦਦ ਲੈਣ ਲਈ ਫੋਨ ਕਰਨ ਦਾ ਦੋਸ਼ ਲਾਇਆ। ਬਰਤਾਨਵੀ ਪੰਜਾਬੀ ਫੇਸਬੁੱਕ ਗਰੁੱਪ 'ਤੇ ਘਟਨਾ ਨਾਲ ਸਬੰਧਤ ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ਬਰਤਾਨਵੀ ਸਿੱਖ ਕੌਂਸਲ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕੌਂਸਲ ਨੇ ਕਿਹਾ ਕਿ ਸਿੱਖਾਂ ਨੂੰ ਕਿਰਪਾਨ ਰੱਖਣ ਦਾ ਪੂਰਾ ਅਧਿਕਾਰ ਹੈ। ਇਸ ਲਈ ਇਸ ਨੂੰ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਕਾਨੂੰਨ ਬਾਰੇ ਜਾਣਕਾਰੀ ਨਾ ਹੋਣ ਦੇ ਕਾਰਨ ਪੁਲਿਸ ਦੀ ਆਲੋਚਨਾ ਕੀਤੀ ਗਈ ਹੈ। ਹਾਲਾਂਕਿ ਕੁਝ ਲੋਕਾਂ ਨੇ ਪੁਲਿਸ ਦੀ ਕਾਰਜਪ੍ਰਣਾਲੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਚੌਕਸ ਰਹਿਣਾ ਜ਼ਰੂਰੀ ਹੈ।