ਲੰਡਨ, ਰਾਇਟਰ : ਕੋਰੋਨਾ ਵਾਇਰਸ, ਜਿਸ ਨੇ ਪੂਰੀ ਦੁਨੀਆ ਨੂੰ ਆਪਣੀ ਗਿ੍ਰਫ਼ਤ ’ਚ ਲੈ ਲਿਆ ਹੈ ਅੱਜ ਤਕ ਇਸ ਵਾਇਰਸ ਦੀ ਉਤਪੱਤੀ ਦਾ ਸਵਾਲ ਅਣਸੁਲਝਿਆ ਹੈ। ਵਿਸ਼ਵ ਦੇ ਮਾਹਰ 18 ਵਿਗਿਆਨੀ ਚਾਹੁੰਦੇ ਹਨ ਕਿ ਕੋਰੋਨਾ ਦੀ ਉਤਪੱਦੀ ਦੇ ਸਵਾਲਾਂ ਦਾ ਜਵਾਬ ਪਾਉਣ ਲਈ ਹੋਰ ਵਧ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜੇ ਅਸੀਂ ਦਾਅਵੇ ਨਾਲ ਕੁਝ ਨਹੀਂ ਕਹਿ ਸਕਦੇ ਕਿ ਕੋਰੋਨਾ ਵਾਇਰਸ ਦੀ ਉਤਪੱਤੀ (ਸ਼ੁਰੂਆਤ) ਕਿਸ ਤਰ੍ਹਾਂ ਹੋਈ। ਇਹ ਕੁਦਰਤੀ ਹੈ ਜਾਂ ਲੈਬੋਰਟਰੀ ਤੋਂ ਨਿਕਲਿਆ ਹੋਇਆ ਹੈ। ਵਿਗਿਆਨੀਆਂ ਨੇ ਚਿੱਠੀ ਲਿਖ ਕੇ ਕਿਹਾ ਹੈ ਕਿ ਹੁਣ ਇਨ੍ਹਾਂ ਸਵਾਲਾਂ ਦਾ ਜਵਾਬ ਪਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਇਹ ਚਿੱਠੀ ਸਾਇੰਸ ਜਨਰਲ ’ਚ ਪ੍ਰਕਾਸ਼ਿਤ ਹੋਇਆ ਹੈ।


ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਚੀਨ ’ਚ 2019 ’ਚ ਹੋਈ ਸੀ। ਮਹਾਮਾਰੀ ਨਾਲ ਹੁਣ ਤਕ ਲੱਖਾਂ ਲੋਕਾਂ ਦੀ ਮੌਤ ਤੇ ਅਰਬਾਂ ਦਾ ਨੁਕਸਾਨ ਹੋ ਗਿਆ ਹੈ। ਚਿੱਠੀ ਨੂੰ ਲਿਖਣ ਵਾਲਿਆਂ ’ਚ ਸ਼ਾਮਲ ਕੈਂਬਰਿਜ ਯੂਨੀਵਰਸਿਟੀ ਦੇ ਕਲੀਨਿਕਲ ਮਾਈਕ੍ਰੋਬਾਇਓਲਾਜਿਸਟ ਰਵਿੰਦਰ ਗੁੱਪਤਾ ਤੇ ਫਰੇਡ ਹਚਿੰਸਨ ਕੈਂਸਰ ਰਿਸਰਚ ਸੈਂਟਰ ਦੇ Virus expert Jesse Bloom ਨੇ ਕਿਹਾ ਹੈ ਕਿ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਉਤਪੱਤੀ ਦੀ ਪੂਰੀ ਜਾਂਚ ਕੀਤੀ ਜਾਵੇ। ਇਸ ਨਾਲ ਭਵਿੱਖ ’ਚ ਬਿਮਾਰੀ ਨੂੰ ਸਮਝਣ ’ਚ ਜ਼ਿਆਦਾ ਆਸਾਨੀ ਹੋਵੇਗੀ। ਚਿੱਠੀ ’ਚ ਸਟੇਨਫੋਰਡ ਦੇ ਵਿਗਿਆਨੀ ਡੈਵਿਡ ਰੇਲਮੇਨ ਨੇ ਕਿਹਾ ਹੈ ਕਿ ਹੁਣ ਤਾਂ ਵਾਇਰਸ ਦੇ ਲੈਬ ਤੋਂ ਨਿਕਲਣ ਤੇ ਜਾਨਵਰਾਂ ਤੋਂ ਆਉਣਾ ਦੋਵਾਂ ਦੀ ਸੰਭਾਵਨ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਰਿਪੋਰਟ ਦੇ ਆਧਾਰ ’ਤੇ ਅਸੀਂ ਪੁਸ਼ਟ ਤਰੀਕੇ ਨਾਲ ਇਹ ਨਹੀਂ ਕਹਿ ਸਕਦੇ ਕਿ ਲੈਬ ਤੋਂ ਕੋਰੋਨਾ ਵਾਇਰਸ ਨਹੀਂ ਆਇਆ ਹੈ।


ਭਾਰਤ ਦਾ ਕੀ ਹੈ ਰੁਖ਼?ਭਾਰਤ ਸਮੇਤ ਪੂਰੀ ਦੁਨੀਆ ’ਚ ਤਬਾਹੀ ਮਚਾਉਣ ਵਾਲੀ ਕੋਰੋਨਾ ਮਹਾਮਾਰੀ ਦੀ ਉਤਪੱਤੀ ਦਾ ਪਤਾ ਲਗਾਉਣ ਦੇ ਮੁੱਦੇ ’ਤੇ ਭਾਰਤ ਤੇ ਚੀਨ ਵਿਚਕਾਰ ਤਣਾਅ ਹੈ। ਭਾਰਤ ਇਸ ਮੁੱਦੇ ’ਤੇ ਅਮਰੀਕਾ, ਪੱਛਮੀ ਦੇਸ਼ਾਂ ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਨਾਲ ਖੜ੍ਹਾ ਹੈ। ਭਾਰਤ ਨੇ ਚੀਨ ’ਤੇ ਦੋਸ਼ ਵੀ ਲਾ ਦਿੱਤਾ ਹੈ ਕਿ ਉਹ ਮਹਾਮਾਰੀ ਦੀ ਮੂਲ ਜਾਣਕਾਰੀ ਇਕੱਠੀ ਕਰਨ ਨੂੰ ਲੈ ਕੇ ਪੂਰੀ ਮਦਦ ਨਹੀਂ ਕਰ ਰਿਹਾ ਹੈ ਤੇ ਡਬਲਯੂਐੱਚਓ ਵੱਲੋਂ ਜੋ ਜਾਣਕਾਰੀ ਮੰਗੀ ਜਾ ਰਹੀ ਹੈ ਉਸ ਨੂੰ ਦੇਣ ’ਚ ਆਨਾਕਾਨੀ ਕਰ ਰਿਹਾ ਹੈ। ਹਾਲਾਂਕਿ ਚੀਨ ਨੇ ਇਸ ’ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਸ ਮਾਮਲੇ ’ਚ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ।

Posted By: Rajnish Kaur