ਲੰਡਨ, ਏਐੱਨਆਈ : ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦਾ ਐਲਾਨ ਕਰ ਚੁੱਕੇ ਪ੍ਰਿੰਸ ਹੈਰੀ (Prince Harry) ਤੇ ਉੁਨ੍ਹਾਂ ਦੀ ਪਤਨੀ Meghan Markle ਇਕ ਵਾਰ ਫਿਰ ਤੋਂ ਸੁਰਖੀਆਂ ’ਚ ਹਨ। ਐਤਵਾਰ ਨੂੰ ਹਾਲੀਵੁੱਡ ਸਟਾਰ Oprah Winfrey ਨੂੰ ਦਿੱਤੇ ਗਏ ਇੰਟਰਵਿਊ ਨੂੰ ਇਕ ਕਰੋੜ 70 ਲੱਖ (17.1 million Americans) ਅਮੇਰੀਕਨ ਦੇਖ ਚੁੱਕੇ ਹਨ। Broadcaster ਸੀਬੀਐੱਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

Meghan Markle ਨੇ ਇਸ ਇੰਟਰਵਿਊ ’ਚ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸ਼ਾਹੀ ਪਰਿਵਾਰ ਉਨ੍ਹਾਂ ਦੇ ਬੇਟੇ ਆਰਚੀ ਨੂੰ ਪਿ੍ਰੰਸ ਨਹੀਂ ਬਣਾਉਣਾ ਚਾਹੁੰਦਾ ਸੀ, ਕਿਉਂਕਿ ਉਸ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਨੂੰ ਡਰ ਸੀ ਕਿ ਕੀਤੇ ਉਸ ਦਾ ਰੰਗ ਕਾਲਾ ਨਾ ਹੋਵੇ? ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਈ ਵਿਸ਼ਿਆਂ ਨੂੰ ਲੈ ਕੇ ਸ਼ਾਹੀ ਪਰਿਵਾਰ ਨਾਲ ਵਿਵਾਦ ਸਨ।ਸ਼ਾਹੀ ਪਰਿਵਾਰ ਨੇ ਇਸ ਬਾਰੇ ’ਚ ਕੀਤੀ ਸੀ ਗੱਲਬਾਤ, ਨਾਂ ਦਾ ਨਹੀਂ ਕੀਤਾ ਖ਼ੁਲਾਸਾ


ਹਾਲੀਵੁੱਡ ਸਟਾਰ Oprah Winfrey ਦੇ ਨਾਲ ਗੱਲਬਾਤ ’ਚ ਬੇਟੇ ਆਰਚੀ ਦੇ ਜਨਮ ਤੋਂ ਪਹਿਲਾਂ ਸ਼ਾਹੀ ਪਰਿਵਾਰ ਨੇ ਪਿ੍ਰੰਸ ਹੈਰੀ ਨਾਲ ਇਸ ਬਾਰੇ ਚਰਚਾ ਕੀਤੀ ਸੀ, ਜੋ ਉਨ੍ਹਾਂ ਲਈ ਕਾਫੀ ਦਰਦਨਾਕ ਸੀ। ਹਾਲਾਂਕਿ ਮੇਗਨ ਨੇ ਇੰਟਰਵਿਊ ’ਚ ਇਸ ਸ਼ਖ਼ਸ ਦਾ ਨਾਂ ਨਹੀਂ ਦੱਸਿਆ ਜਿਸ ਨੇ ਇਸ ਗੱਲ ਦਾ ਡਰ ਜਤਾਇਆ ਸੀ।


ਜੀਣਾ ਨਹੀਂ ਚਾਹੁੰਦੀ ਸੀ Meghan Markle


ਇੰਨਾਂ ਹੀ ਨਹੀਂ Meghan Markle ਨੇ ਦੱਸਿਆ ਕਿ ਸ਼ਾਹੀ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਹੋਏ ਉਨ੍ਹਾਂ ਨੂੰ ਆਤਮ ਹੱਤਿਆ ਕਰਨ ਦੇ ਵੀ ਵਿਚਾਰ ਆਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਬਿਲਕੁੱਲ ਵੀ ਜੀਣਾ ਨਹੀਂ ਚਾਹੁੰਦੀ ਸੀ। ਅੱਗੇ ਉਨ੍ਹਾਂ ਨੇ ਕਿਹਾ ਕਿ ਪ੍ਰਿੰਸ ਹੈਰੀ

ਨਾਲ ਵਿਆਹ ਤੋਂ ਪਹਿਲਾਂ Kate middleton ਨੇ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਦੱਸਣਯੋਗ ਹੈ ਕਿ Kate middleton ਪਿ੍ਰੰਸ ਵਿਲੀਅਮਸ (Williams ) ਦੀ ਪਤਨੀ ਸੀ। ਮੇਗਨ ਦਾ ਮੰਨਣਾ ਹੈ ਕਿ ਹੈਰੀ ਤੇ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਕੇਟ ਕਿਸੇ ਗੱਲ ਨੂੰ ਲੈ ਕੇ ਖ਼ਫਾ ਸੀ ਜੋ ਵਿਆਹ ’ਚ ਇਸਤੇਮਾਲ ਹੋਣ ਵਾਲੀ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਉਹ ਸਥਿਤੀ ਬੇਹੱਦ ਹੀ ਬੁਰੀ ਸੀ। ਉਸ ਇੰਟਰਵਿਊ ’ਚ ਪਿ੍ਰੰਸ ਹੈਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਆਪ ’ਤੇ ਤੇ ਆਪਣੀ ਪਤਨੀ ’ਤੇ ਮਾਣ ਹੈ, ਕਿਉਂਕਿ ਜਦੋਂ ਉਹ ਗਰਭਵਤੀ (Pregnant) ਸੀ ਉਸ ਸਮੇਂ ਉਹ ਕਾਫੀ ਬੁਰੇ ਦੌਰ ਤੋਂ ਗੁਜ਼ਰ ਰਹੀ ਸੀ।

Posted By: Rajnish Kaur