ਲੰਡਨ (ਪੀਟੀਆਈ) : ਬਿ੍ਟੇਨ ਦੇ ਮੀਡੀਆ ਰੈਗੂਲੇਟਰੀ ਨੇ ਖ਼ਾਲਸਾ ਟੈਲੀਵਿਜ਼ਨ ਲਿਮਟਿਡ (ਕੇਟੀਵੀ) ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਹੈ। ਜਾਂਚ 'ਚ ਪਾਇਆ ਗਿਆ ਕਿ ਕੇਟੀਵੀ ਚੈਨਲ ਨੇ ਖ਼ਾਲਿਸਤਾਨ ਨੂੰ ਲੈ ਕੇ ਕੂੜ ਪ੍ਰਚਾਰ ਕਰ ਕੇ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਕੀਤੀ ਹੈ। ਸੰਚਾਰ ਦਫ਼ਤਰ ਨੇ ਪਿਛਲੇ ਸਾਲ 30 ਦਸੰਬਰ ਨੂੰ ਕੇਟੀਵੀ 'ਤੇ ਪ੍ਰਸਾਰਿਤ ਪ੍ਰਰਾਈਮ ਟਾਈਮ ਪੋ੍ਗਰਾਮ ਨੂੰ ਲੈ ਕੇ ਕੰਪਨੀ ਨੂੰ ਮੁਅੱਤਲੀ ਨੋਟਿਸ ਦੇਣ ਤੋਂ ਬਾਅਦ ਇਸ ਫ਼ੈਸਲੇ ਦਾ ਐਲਾਨ ਕੀਤਾ। ਅਪਰਾਧ ਨੂੰ ਵਧਾਵਾ ਜਾਂ ਪ੍ਰਰੇਰਿਤ ਜਾਂ ਅਵਿਵਸਥਾ ਪੈਦਾ ਕਰਨ ਦੀ ਸ਼ੰਕਾ ਵਾਲੀ ਸਮੱਗਰੀ ਦੇ ਨਾਲ ਪ੍ਰਸਾਰਣ ਜ਼ਾਬਤੇ ਦੀ ਉਲੰਘਣਾ ਕਰਨ ਕਰਕੇ ਇਹ ਕਦਮ ਚੁੱਕਿਆ ਗਿਆ ਹੈ।

ਰੈਗੂਲੇਟਰੀ ਨੇ ਕਿਹਾ ਹੈ ਕਿ 95 ਮਿੰਟ ਦੇ ਲਾਈਵ ਚਰਚਾ ਪ੍ਰਰੋਗਰਾਮ 'ਚ ਹਿੰਸਾ ਭੜਕਾਉਣ ਦੀ ਸੰਭਾਵਨਾ ਵਾਲੀ ਸਮੱਗਰੀ ਸ਼ਾਮਲ ਸੀ। ਖ਼ਾਲਸਾ ਟੀਵੀ ਨੂੰ ਹੁਣ 21 ਦਿਨਾਂ ਅੰਦਰ ਰੈਗੂਲੇਟਰੀ ਨੂੰ ਜਵਾਬ ਸੌਂਪਣਾ ਪਵੇਗਾ। ਉਸ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਖ਼ਾਲਸਾ ਟੀਵੀ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ ਜਾਂ ਨਹੀਂ।