ਲੰਡਨ : ਦੇਸ਼ ਤੋਂ ਕਰੀਬ 13 ਹਜ਼ਾਰ ਕਰੋੜ ਰੁਪਏ ਲੈ ਕੇ ਭੱਜਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਚੌਥੀ ਵਾਰ ਖਾਰਜ ਹੋ ਗਈ ਹੈ। ਅੱਜ ਲੰਡਨ ਦੇ ਰਾਇਲ ਕੋਰਟਸ ਆਫ ਜਸਟਿਸ 'ਚ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਗਾਤਾਰ ਤਿੰਨ ਵਾਰ ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।

ਗੌਰਤਲਬ ਹੈ ਕਿ 19 ਮਾਰਚ ਨੂੰ ਨੀਰਵ ਮੋਦੀ ਨੂੰ 13 ਹਜ਼ਾਰ ਕਰੋੜ ਦੇ ਘਪਲੇ ਦੇ ਦੋਸ਼ 'ਚ ਸਕਾਟਲੈਂਡ ਯਾਰਡ 'ਚੋਂ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਭਾਰਤੀ ਏਜੰਸੀਆਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ ਕਿ ਨੀਰਵ ਦੀ ਹਵਾਲਗੀ ਕਰ ਦਿੱਤੀ ਜਾਵੇ। ਪਟੀਸ਼ਨ ਦੀ ਸੁਣਵਾਈ ਦੌਰਾਨ ਨੀਰਵ ਮੋਦੀ ਦੀ ਵਕੀਲ ਕਲੇਅਰ ਮੋਂਟਗੋਮੇਰੀ ਨੇ ਨੀਰਵ ਮੋਦੀ ਤੇ ਉਸ ਦੇ ਭਰਾ ਵਿਚਕਾਰ ਹੋਏ ਲੈਣ-ਦੇਣ ਸਬੰਧੀ ਕੁਝ ਈਮੇਲ ਪੜ੍ਹ ਕੇ ਸੁਣਾਏ। ਮੋਂਟਗੋਮੇਰੀ ਨੇ ਕਿਹਾ ਕਿ ਈਮੇਲ ਤੋਂ ਸਾਫ ਪਤਾ ਚਲਦਾ ਹੈ ਕਿ ਸਬੂਤਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਹੋਈ ਹੈ।

Posted By: Amita Verma