ਜੇਐੱਨਐੱਨ, ਲੰਡਨ/ਏਜੰਸੀ : ਬ੍ਰਿਟੇਨ 'ਚ ਕੋਵਿਡ-19 ਵੈਕਸੀਨ ਦੀ ਦੇਖਰੇਖ ਲਈ ਸਰਕਾਰ 'ਚ ਇਕ ਨਵੇਂ ਸਿਹਤ ਮੰਤਰੀ ਦੀ ਨਿਯੁਕਤੀ ਕੀਤੀ ਗਈ ਹੈ। ਸਮਾਚਾਰ ਏਜੰਸੀ ਸਿਨਹੁਆ ਨੇ ਡਾਊਨਿੰਗ ਸਟ੍ਰੀਟ ਦੇ ਹਵਾਲੇ ਤੋਂ ਲਿਖਿਆ ਹੈ ਕਿ ਬ੍ਰਿਟੇਨ ਦੀ ਕਵੀਨ ਨੇ ਸਿਹਤ ਤੇ ਸਮਾਜਿਕ ਦੇਖਭਾਲ ਵਿਭਾਗ 'ਚ ਸੂਬੇ ਦੇ ਸੰਸਦੀਅ ਅਵਰ ਸਕਤੱਰ ਤੇ ਸੰਸਦ ਮੈਂਬਰ ਨਾਦਿਮ ਜਹਾਵੀ ਨੂੰ ਇਸ ਅਹੁਦੇ 'ਤੇ ਨਿਯੁਕਤੀ ਦੇਣ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਬਾਅਦ ਨਾਦਿਮ ਜਹਾਵੀ ਨੇ ਆਪਣੇ ਟਵੀਟ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਇਸ ਫ਼ੈਸਲੇ 'ਤੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਆਈ ਨਵੀਂ ਚੁਣੌਤੀਆਂ ਤੋਂ ਨਜਿੱਠਣ ਲਈ ਉਹ ਸੰਕਲਪਿਤ ਹਨ। ਉਨ੍ਹਾਂ 'ਤੇ ਇਕ ਨਵੀਂ ਜ਼ਿੰਮੇਵਾਰੀ ਹੈ। ਇਸਲਈ ਉਹ ਵਚਨਬੱਧ ਹਨ। ਨਾਦਿਮ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੋਕਾਂ ਦੇ ਜ਼ਿੰਦਗੀ ਬਚਾਉਣ ਤੇ ਅਜੀਵਿਕਾ ਬਚਾਉਣ ਲਈ ਟੀਕੇ ਨੂੰ ਜਲਦੀ ਤੋਂ ਜਲਦੀ ਤਿਆਰ ਕਰਨ ਲਈ ਅਸੀਂ ਵਚਨਬੱਧ ਹਾਂ।

Posted By: Amita Verma