ਲੰਡਨ, ਪੀਟੀਆਈ : ਬਿ੍ਰਟਿਸ਼ ਮਹਿਮਾਨਾਂ ’ਤੇ ਆਪਸੀ ਰੋਕ ਲਗਾਉਣ ਦੇ ਭਾਰਤ ਦੇ ਫੈਸਲੇ ਤੋਂ ਬਾਅਦ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਦੇ ਲਈ ਬਿ੍ਰਟਿਸ਼ ਸਰਕਾਰ ਨੇ ਸ਼ਨੀਵਾਰ ਨੂੰ ਆਪਣੀ ਟਰੈਵਲ ਐਡਵਾਈਜ਼ਰੀ (ਅਧਿਕਾਰਿਕ ਸਲਾਹ) ਨੂੰ ਅਪਡੇਟ ਕੀਤਾ ਹੈ। ਇਹ ਐਡਵਾਈਜ਼ਰੀ ਸੋਮਵਾਰ ਨੂੰ ਲਾਗੂ ਹੋਵੇਗੀ। ਬਿ੍ਰਟਿਸ਼ ਸਰਕਾਰ ਨੇ ਕਿਹਾ ਕਿ ਸਮੱਸਿਆ ਦਾ ਹੱਲ ਕੱਢਣ ਲਈ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ।

10 ਦਿਨ ਲਈ ਕੁਆਰੰਟਾਈਨ ਜ਼ਰੂਰੀ

ਬਿ੍ਰਟੇਨ ਦੇ ਫਾਰਨ, ਕਾਮਨਵੈਲਥ ਐਂਡ ਡਿਵੈੱਲਵਮੈਂਟ ਆਫਿਸ (ਐੱਫਸੀਡੀਓ) ਵੱਲੋਂ ਜਾਰੀ ਐਡਵਾਈਜ਼ਰੀ ਦੇ ਅਨੁਸਾਰ ਬਿ੍ਰਟੇਨ ਤੋਂ ਭਾਰਤ ਜਾਣ ਵਾਲਿਆਂ ਨੂੰ 10 ਦਿਨ ਕੁਆਰੰਟਾਈਨ ਵਿਚ ਰਹਿਣਾ ਅਤੇ 18ਵੇਂ ਦਿਨ ਇਕ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ।

ਭਾਰਤ ਦੀ ਸਖਤੀ ਦੇ ਬਾਅਦ ਉਠਾਇਆ ਕਦਮ

ਦਰਅਸਲ ਭਾਰਤ ਨੇ ਬਿ੍ਰਟੇਨ ਵੱਲੋਂ ਭਾਰਤੀ ਯਾਤਰੀਆਂ ’ਤੇ ਲਾਈ ਗਈ ਪਾਬੰਦੀ ਦੇ ਬਾਅਦ ਜੁਆਬੀ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਦੇ ਐਲਾਨ ਦੇ ਇਕ ਦਿਨ ਬਾਅਦ ਬਿ੍ਰਟੇਨ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਗਿਆ ਹੈ। ਭਾਰਤ ਦੇ ਐਲਾਨ ਤੋਂ ਬਾਅਦ ਬਿ੍ਰਟੇਨ ਤੋਂ ਭਾਰਤ ਆਉਣ ਵਾਲੇ ਸਾਰੇ ਬਿ੍ਰਟਿਸ਼ ਨਾਗਰਿਕਾਂ ਨੂੰ ਸੋਮਵਾਰ ਤੋਂ 10 ਦਿਨ ਦੇ ਕੁਆਰੰਟਾਈਨ ਤੋਂ ਗੁਜ਼ਰਨਾ ਹੋਵੇਗਾ। ਭਾਵੇ ਹੀ ਉਨ੍ਹਾਂ ਦੀ ਟੀਕਾਕਰਨ ਦੀ ਸਥਿਤੀ ਕੁਝ ਵੀ ਹੋਵੇ।

ਬਿ੍ਰਟਿਸ਼ ਨਾਗਰਿਕਾਂ ਨੂੰ ਪਾਲਨ ਕਰਨੇ ਹੋਣਗੇ ਇਹ ਨਿਯਮ

ਬਿ੍ਰਟਿਸ਼ ਨਾਗਰਿਕਾਂ ਦੇ ਲਈ ਜਾਰੀ ਐਡਵਾਈਜ਼ਰੀ ’ਚ ਕਿਹਾ ਗਿਆ ਕਿ ਭਾਰਤ ’ਚ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਆਪਣੀ ਟੀਕਾਕਰਨ ਦੀ ਸਥਿਤੀ ਦੇ ਬਾਵਜੂਦ ਹਵਾਈ ਅੱਡੇ ’ਤੇ ਆਗਮਨ ਅਤੇ ਆਗਮਨ ਦੇ 8 ਦਿਨ ਬਾਅਦ ਆਪਣੀ ਲਾਗਤ ’ਤੇ ਇਕ ਕੋਰੋਨਾ ਆਰਟੀ-ਪੀਸੀਆਰ ਟੈਸਟ ਹੋਵੇਗਾ।

ਭਾਰਤੀ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਨਿਗਰਾਨੀ

ਇਸਦੇ ਇਲਾਵਾ ਉਹ ਜਿਸ ਪਤੇ ’ਤੇ ਜਾਣਗੇ ਉਥੇ ਉਨ੍ਹਾਂ ਨੂੰ 10 ਦਿਨ ਦੇ ਲਈ ਲਾਜ਼ਮੀ ਤੌਰ ’ਤੇ ਕੁਆਰੰਟਾਈਨ ਹੋਣਾ ਪਵੇਗਾ। ਇਹੀ ਨਹੀਂ ਕੁਆਰੰਟਾਈਨ ਰਹਿਣ ਦੇ ਦੌਰਾਨ ਅਜਿਹਾ ਸਾਰੇ ਯਾਤਰੀਆਂ ਦੀ ਸੂਬਾ/ਜ਼ਿਲ੍ਹਾ ਸਿਹਤ ਅਧਿਕਾਰੀਆਂ ਵੱਲੋਂ ਨਿਗਰਾਨੀ ਰੱਖੀ ਜਾਵੇਗੀ। ਜ਼ਿਕਰਯੋਗ ਹੈ ਬਿ੍ਰਟੇਨ ਨੇ ਹਾਲੇ ਤਕ ਭਾਰਤ ਦੇ ਵੈਕਸੀਨ ਨੂੰ ਮਾਨਤਾ ਨਹੀਂ ਦਿੱਤੀ। ਅਜਿਹੇ ’ਚ ਭਾਰਤੀ ਯਾਤਰੀਆਂ ਦੇ ਬਿ੍ਰਟੇਨ ਜਾਣ ’ਤੇ ਪਾਬੰਦੀ ਤੋਂ ਗੁਜ਼ਰਨਾ ਪੈ ਰਿਹਾ ਹੈ।

Posted By: Susheel Khanna