ਲੰਡਨ, ਪੀਟੀਆਈ : ਬ੍ਰਿਟੇਨ ਨੇ ਬੁੱਧਵਾਰ ਨੂੰ ਫਾਈਜ਼ਰ (Pfizer) ਤੇ ਉਸ ਦੇ German Partner Bio Entech ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹਾ ਕਰਨ ਵਾਲਾ ਬ੍ਰਿਟੇਨ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਕੋਰੋਨਾ ਵਾਇਰਸ ਖ਼ਿਲਾਫ਼ ਸਮੂਹਕ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਅਗਲੇ ਹਫ਼ਤੇ ਤੋਂ ਦੇਸ਼ ਭਰ 'ਚ ਉਪਲਬਧ ਕਰਵਾਈ ਜਾਵੇਗੀ।


ਬ੍ਰਿਟੇਨ ਦੇ ਮੈਡੀਕਲ ਰੈਗੂਲੇਟਰ Medicine and Healthcare Products Regulatory Agency (ਐੱਮਐੱਚਆਰਏ) ਦਾ ਕਹਿਣਾ ਹੈ ਕਿ ਫਾਈਜ਼ਰ ਤੇ Bioentech ਦੀ ਕੋਵਿਡ-19 ਵੈਕਸੀਨ ਬਿਮਾਰੀ ਖ਼ਿਲਾਫ਼ 95 ਫ਼ੀਸਦੀ ਤਕ ਅਸਰਦਾਰ ਹੈ ਤੇ ਸਮੂਹਕ ਟੀਕਾਕਰਨ ਲਈ ਸੁਰੱਖਿਅਤ ਹੈ। ਅਮਰੀਕਾ Pharmaceutical ਦਿੱਗਜ ਫਾਈਜ਼ਰ ਤੇ ਜਰਮਨੀ ਦੀ Bioentech ਦੁਆਰਾ ਨਿਰਮਿਤ ਸੰਯੁਕਤ ਵੈਕਸੀਨ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਇਹ ਹਰੇਕ ਉਮਰ ਦੇ ਲੋਕਾਂ 'ਤੇ ਚੰਗਾ ਕੰਮ ਕਰਦੀ ਹੈ।


ਜ਼ਿਕਰਯੋਗ ਹੈ ਕਿ ਅਮਰੀਕੀ ਦਵਾ ਕੰਪਨੀ ਫਾਈਜ਼ਰ ਨੇ ਜਰਮਨੀ ਦੀ ਬਾਇਓ ਐੱਨਟੇਕ ਨਾਲ ਮਿਲ ਕੇ ਇਹ ਵੈਕਸੀਨ ਬਣਾਈ ਹੈ। ਫਾਈਜ਼ਰ ਦਾ ਦਾਅਵਾ ਹੈ ਕਿ ਉਸ ਨੇ ਕੋਰੋਨਾ ਵਾਇਰਸ ਖ਼ਿਲਾਫ਼ 95 ਫ਼ੀਸਦੀ ਅਸਰਦਾਰ ਟੀਕਾ ਵਿਕਸਿਤ ਕੀਤਾ ਹੈ। ਫਾਈਜ਼ਰ ਦੁਨੀਆ ਦੀ ਉਨ੍ਹਾਂ ਪਹਿਲੀਆਂ ਮੈਡੀਕਲ ਕੰਪਨੀਆਂ 'ਚੋਂ ਹੈ ਜਿਨ੍ਹਾਂ ਨੇ ਫੇਜ 3 ਦੀ ਸਟਡੀ ਦੇ ਆਖਰੀ ਨਤੀਜੇ ਜਾਰੀ ਕੀਤੇ ਹਨ।

Posted By: Rajnish Kaur