ਜੇਐੱਨਐੱਨ, ਲੰਡਨ : ਕੀ ਤੁਸੀਂ ਵੀ ਲੰਡਨ ਜਾਣ ਦਾ ਪਾਲਨ ਬਣਾ ਰਹੇ ਹੋ, ਤਾਂ ਠਹਿਰੋ। ਇਹ ਖ਼ਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਤੁਸੀਂ ਆਪਣਾ ਯਾਤਰਾ ਨੂੰ ਰੱਦ ਕਰ ਦਿਉ, ਕਿਉਂਕਿ ਬ੍ਰਿਟੇਨ 'ਚ ਮਿਲਿਆ ਕੋਰੋਨਾ ਵਾਇਰਸ ਦਾ ਖ਼ਤਰਨਾਕ ਨਵਾਂ ਰੂਪ ਦੁਨੀਆ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਦਾ ਦਾਅਵਾ ਹੈ ਕਿ ਇਹ ਹੁਣ ਤਕ ਦੁਨੀਆ ਦੇ 41 ਦੇਸ਼ਾਂ ਵਿਚ ਦਸਤਕ ਦੇ ਚੁੱਕਾ ਹੈ। ਦੱਸ ਦੇਈਏ ਕਿ 14 ਦਸੰਬਰ ਨੂੰ ਬ੍ਰਿਟੇਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਦੇਸ਼ ਵਿਚ ਇਕ ਨਵੇਂ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ। ਮਹਿਜ਼ ਚਾਰ ਹਫ਼ਤਿਆਂ 'ਚ ਇਹ ਵੇਰੀਐਂਟ 41 ਦੇਸ਼ਾਂ ਵਿਚ ਆਪਣਾ ਪੈਰ ਪਸਾਰ ਚੁੱਕਾ ਹੈ। ਇਸ ਖ਼ਬਰ ਤੋਂ ਬਾਅਦ ਕਈ ਮੁਲਕਾਂ ਨੇ ਬ੍ਰਿਟੇਨ ਦੀ ਯਾਤਰਾ ਮੁਲਤਵੀ ਕਰ ਦਿੱਤੀ ਹੈ। ਆਓ ਜਾਣਦੇ ਹਾਂ ਕਿ ਆਖ਼ਿਰ ਬ੍ਰਿਟੇਨ ਨੇ ਇਸ ਦੀ ਰੋਕਥਾਮ ਲਈ ਕੀ ਕਦਮ ਉਠਾਏ ਹਨ। ਨਵੇਂ ਵੇਰੀਐਂਟ ਨੂੰ ਰੋਕਣ ਲਈ ਦੁਨੀਆ ਦੇ ਹੋਰ ਮੁਲਕਾਂ ਨੇ ਇਹਤਿਆਦ ਦੇ ਤੌਰ 'ਤੇ ਕੀ ਕਦਮ ਚੁੱਕੇ ਹਨ।

ਨਵੇਂ ਵੇਰੀਐਂਟ ਦੀ ਰੋਕਥਾਮ ਲਈ ਚੁੱਕੇ ਵੱਡੇ ਕਦਮ

1. ਭਾਰਤ ਨੇ ਗਣਤੰਤਰ ਦਿਵਸ ਮੌਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਮੁੱਖ ਮਹਿਮਾਨ ਬਣਾਇਆ ਸੀ। ਉੱਥੇ ਹੀ ਹੁਣ ਪ੍ਰਧਾਨ ਮੰਤਰੀ ਜੌਨਸਨ ਨੇ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ। ਭਾਰਤ ਦੌਰਾ ਰੱਦ ਕਰਨ ਤੋਂ ਪਹਿਲਾਂ ਜੌਨਸਨ ਨੇ ਪੀਐੱਮ ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਗਣਤੰਤਰ ਦਿਵਸ ਮੌਕੇ ਭਾਰਤ ਨਾ ਆਉਣ 'ਤੇ ਉਨ੍ਹਾਂ ਪੀਐੱਮ ਮੋਦੀ ਨਾਲ ਅਫਸੋਸ ਵੀ ਕੀਤਾ ਹੈ। ਬੋਰਿਸ ਜੌਨਸਨ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਤੇ ਬ੍ਰਿਟੇਨ 'ਚ ਲਗਾਏ ਗਏ ਲਾਕਡਾਊਨ ਕਾਰਨ ਇਹ ਫ਼ੈਸਲਾ ਲਿਆ ਹੈ।

2. ਬ੍ਰਿਟੇਨ ਨੇ ਕਿਹਾ ਹੈ ਕਿ ਕੋਵਿਡ-19 ਦੇ ਪਸਾਰ ਨੂੰ ਸੀਮਤ ਕਰਨ ਲਈ ਸਰਕਾਰ ਜਲਦ ਹੀ ਸਰਹੱਦੀ ਪਾਬੰਦੀਆਂ ਦਾ ਐਲਾਨ ਕਰੇਗੀ। ਕੈਬਨਿਟ ਦਫ਼ਤਰ ਮੰਤਰੀ ਮਾਈਕਲ ਗੋਵ ਨੇ ਮੰਗਲਵਾਰ ਨੂੰ ਕਿਹਾ ਕਿ ਜਲਦ ਹੀ ਸਰਹੱਦੀ ਸੁਰੱਖਿਆ ਲਈ ਅਸੀਂ ਨਵਾਂ ਪ੍ਰਸਤਾਵ ਲਿਆਵਾਂਗੇ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਦੇਸ਼ ਨੂੰ ਕੋਰੋਨਾ ਵਾਇਰਸ ਦੇ ਪਸਾਰੇ ਤੋਂ ਬਚਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਲਈ ਸੰਦੇਸ਼ ਸਾਫ਼ ਹੈ ਕਿ ਉਨ੍ਹਾਂ ਨੂੰ ਦੂਸਰੇ ਦੇਸ਼ਾਂ ਯਾਤਰਾ ਨਹੀਂ ਕਰਨੀ ਚਾਹੀਦੀ।

3. ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਇਨਫੈਕਸ਼ਨ ਦੇ ਨਵੇਂ ਸਟ੍ਰੇਨ ਦੇ ਵਧਦੇ ਸੰਕਟ ਦੌਰਾਨ ਮੁੜ ਦੇਸ਼ ਵਿਚ ਲਾਕਡਾਊ ਦਾ ਐਲਾਨ ਕੀਤਾ ਹੈ। ਬੋਰਿਸ ਜੌਨਸਨ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਘੱਟੋ-ਘੱਟ ਫਰਵਰੀ ਦੇ ਅੱਧ ਤਕ ਨਵਾਂ ਨੈਸ਼ਨਲ ਲਾਕਡਾਊਨ ਲਗਾਇਆ ਹੈ ਤਾਂ ਜੋ ਨਵੇਂ ਸਟ੍ਰੇਨ ਨੂੰ ਰੋਕਿਆ ਜਾ ਸਕੇ। ਇਕ ਪਾਸੇ ਬ੍ਰਿਟੇਨ 'ਚ ਕੋਰੋਨਾ ਦੀ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਦੂਸਰੇ ਪਾਸੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਬ੍ਰਿਟੇਨ ਸਰਕਾਰ ਦੇ ਰੋਗਾਂ ਦੇ ਮਾਹਿਰਾਂ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਪਸਾਰੇ 'ਤੇ ਚਿੰਤਾ ਪ੍ਰਗਟਾਈ ਸੀ ਤੇ ਇਸ ਨੂੰ ਖ਼ਤਰੇ ਦੀ ਘੰਟੀ ਦੱਸਿਆ ਹੈ।

4. ਪ੍ਰਧਾਨ ਮੰਤਰੀ ਜੌਨਸਨ ਨੇ ਕਿਹਾ ਹੈ ਕਿ ਵਾਇਰਸ ਨੇ ਆਪਣੇ ਹਮਲੇ ਤਾ ਤਰੀਕਾ ਬਦਲ ਦਿੱਤਾ ਹੈ, ਇਸ ਲਈ ਸਾਨੂੰ ਹੋਰ ਵੀ ਚੌਕਸ ਹੋ ਜਾਣਾ ਚਾਹੀਦਾ ਹੈ। ਦੇਸ਼ ਲਈ ਇਹ ਮੁਸ਼ਕਲ ਸਮਾਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣਾ ਪਵੇਗਾ ਤੇ ਸਿਰਫ਼ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮਸਲਨ ਜ਼ਰੂਰੀ ਸਾਮਾਨ ਲਿਆਉਣ ਲਈ ਲੋਕ ਘਰਾਂ 'ਤੋਂ ਬਾਹਰ ਨਿਕਲ ਸਕਦੇ ਹਨ, ਜੇਕਰ ਘਰੋੰ ਕੰਮ ਨਹੀਂ ਕਰ ਪਾ ਰਹੇ ਹਨ ਤਾਂ ਦਫ਼ਰਤ ਜਾ ਸਕਦੇ ਹਨ। ਸਾਰੀਆਂ ਗ਼ੈਰ-ਜ਼ਰੂਰੀ ਦੁਕਾਨਾਂ ਤੇ ਹੇਅਰਡ੍ਰੈਸਰ ਵਰਗੀਆਂ ਪਰਸਨਲ ਕੇਅਰ ਸਰਵਿਸ ਬੰਦ ਰਹਿਣਗੀਆਂ।

Posted By: Seema Anand