ਲੰਡਨ (ਪੀਟੀਆਈ) : ਦੋ ਭਾਰਤੀ ਨਰਸਾਂ ਵੱਕਾਰੀ ਗਲੋਬਲ ਨਰਸਿੰਗ ਐਵਾਰਡ ਦੀ ਦੌੜ ’ਚ ਸ਼ਾਮਲ ਹੋਈਆਂ ਹਨ। ਢਾਈ ਲੱਖ ਡਾਲਰ ਦੇ ਇਨਾਮ ਵਾਲੇ ਇਸ ਪੁਰਸਕਾਰ ਲਈ ਆਖ਼ਰੀ ਸੂਚੀ ’ਚ ਦੋਵਾਂ ਨੇ ਥਾਂ ਬਣਾਈ ਹੈ। ਆਖ਼ਰੀ 10 ਦੀ ਸੂਚੀ ’ਚ ਅੰਡੇਮਾਨ ਤੇ ਨਿਕੋਬਾਰ ਦੀਪ ’ਤੇ ਕੰਮ ਕਰਦੀ ਸ਼ਾਂਤੀ ਟੈਰੇਸਾ ਲਕੜਾ ਤੇ ਕੇਰਲ ’ਚ ਜੰਮੀ ਜਿੰਸੀ ਜੋਰੀ ਨੂੰ ਸ਼ਾਮਲ ਕੀਤਾ ਗਿਆ ਹੈ। ਜਿੰਸੀ ਆਇਰਲੈਂਡ ’ਚ ਕੰਮ ਕਰਦੀ ਹੈ। ਲਕੜਾ ਨੂੰ ਮਨੁੱਖੀ ਸੇਵਾ ਤੇ ਨਰਸਿੰਗ ਦੇ ਖੇਤਰ ’ਚ ਸਰਬੋਤਮ ਯੋਗਦਾਨ ਲਈ ਪਦਮਸ਼੍ਰੀ ਦਾ ਸਨਮਾਨ ਵੀ ਮਿਲਿਆ ਹੈ। ਦੁਬਈ ਸਥਿਤ ਨਿੱਜੀ ਸਿਹਤ ਸੇਵਾ ਪ੍ਰਦਾਨ ਕਰਨ ਵਾਲੀ ਐਸਟਰ ਡੀਐੱਮ ਹੈਲਥਕੇਅਰ ਵੱਲੋਂ ਇਹ ਪੁਰਸਕਾਰ ਦਿੱਤਾ ਜਾਂਦਾ ਹੈ।

Posted By: Sandip Kaur