ਲੰਡਨ, ਪ੍ਰੇਟ੍ਰ : ਮਾਤਾ ਪਿਤਾ ਸੰਬੰਧੀ ਵਿਵਾਦ ਦੇ ਚੱਲਦੇ ਇੰਗਲੈਂਡ 'ਚ ਦੋ ਭਾਰਤੀ ਬੱਚੇ ਦੇਖਭਾਲ ਕੇਂਦਰ 'ਚ ਫਸ ਗਏ ਹਨ ਤੇ ਸਥਾਨਿਕ ਅਧਿਕਾਰੀ ਉਨ੍ਹਾਂ ਦੀ ਨਾਗਰਿਕਤਾ ਬਦਲ ਕੇ ਭਾਰਤੀ ਤੋਂ ਬਰਤਾਨੀਆ ਕਰਨਾ ਚਾਹੁੰਦੇ ਹਨ। ਇਸ 'ਚ ਇਕ ਬੱਚੇ ਦੀ ਉਮਰ 11 ਸਾਲ ਤੇ ਦੂਸਰੇ ਦੀ ਉਮਰ 9 ਸਾਲ ਦੀ ਹੈ। ਮਾਮਲਾ ਬਰਤਾਨੀਆ ਦੇ ਕੋਰਟ ਆਫ਼ ਅਪੀਲ 'ਚ ਪਹੁੰਚ ਗਿਆ ਹੈ। ਲਾਰਡ ਜਸਟਿਸ ਪੀਟਰ ਜੈਕਸਨ, ਲਾਰਡ ਜਸਟਿਸ ਰਿਚਰਡ ਮੈਕਕਾਮ ਤੇ ਲੇਡੀ ਜਸਟਿਸ ਏਲੇਨੋਰ ਕਿੰਗ- ਦੇ ਤਿੰਨ ਜੱਜਾਂ ਦੇ ਬੈਂਚ ਨੇ ਵੀਰਵਾਰ ਨੂੰ ਬਰਮਿੰਘਮ ਚਿਲਡਰਨਜ਼ ਟਰੰਸਟ ਨੂੰ ਮਾਪਿਆਂ ਦੇ ਵਿਵਾਦ ਦੇ ਮੱਦੇਨਜ਼ਰ ਬੱਚਿਆਂ ਲਈ ਬਰਤਾਨੀ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਪਹਿਲਾਂ ਅਦਾਲਤ ਦਾ ਇਜਾਜ਼ਤ ਲੈਣ ਦੇ ਦੁਕਮ ਦਿੱਤੇ। ਮਾਮਲਾ ਅਗਸਤ 2015 ਦਾ ਹੈ। ਜਦੋਂ ਬੱਚੇ ਮਾਪਿਆਂ ਤੋਂ ਵੱਖ ਹੋ ਗਏ ਸਨ। ਜਦਕਿ ਉਹ 2004 'ਚ ਬਰਤਾਨੀਆ ਆਏ ਸੀ।


ਇਹ ਦੱਸਿਆ ਗਿਆ ਹੈ ਕਿ ਬੱਚਿਆਂ ਦੇ ਮਾਪਿਆਂ ਦੀ ਸਥਾਪਨਾ ਪੰਜ ਸਾਲਾਂ ਤੋਂ ਨਹੀਂ ਕੀਤੀ ਗਈ, ਬ੍ਰਿਟੇਨ 'ਚ ਰਹਿੰਦੇ ਬੱਚਿਆਂ ਦੇ ਪਿਤਾ ਦੀ ਨੁਮਾਇੰਦਗੀ ਮਸ਼ਹੂਰ ਭਾਰਤੀ ਵਕੀਲ ਹਰੀਸ਼ ਸਾਲਵੇ ਦੁਆਰਾ ਕੀਤੀ ਜਾਂਦੀ ਹੈ। ਸਥਾਨਕ ਅਧਿਕਾਰੀਆਂ ਪ੍ਰਤੀ ਬੱਚਿਆਂ ਦੇ ਪਿਤਾ ਨਾਲ ਸੰਪਰਕ ਨਹੀਂ ਹੋ ਪਾਇਆ। ਬੱਚਿਆਂ ਦੀ ਮਾਂ ਨਵੰਬਰ 2015 'ਚ ਯੂਕੇ ਛੱਡ ਗਈ ਤੇ ਇਸ ਸਮੇਂ ਸਿੰਗਾਪੁਰ 'ਚ ਰਹਿੰਦੀ ਹੈ।

Posted By: Sarabjeet Kaur