ਲੰਡਨ (ਏਜੰਸੀ) : ਟਿਕ-ਟੌਕ ਨੇ ਕਿਹਾ ਹੈ ਕਿ ਉਹ ਖ਼ੁਦਕੁਸ਼ੀ ਸਬੰਧੀ ਵੀਡੀਓ ਕਲਿੱਪ ਹਟਾਉਣ ਲਈ ਕੰਮ ਕਰ ਰਿਹਾ ਹੈ। ਆਪਣੇ ਪਲੇਟਫਾਰਮ 'ਚ ਉਹ ਇਕ ਵਿਅਕਤੀ ਵੱਲੋਂ ਪੋਸਟ ਖ਼ੁਦਕੁਸ਼ੀ ਦੀ ਵੀਡੀਓ ਵੀ ਹਟਾ ਰਿਹਾ ਹੈ। ਜਿਨ੍ਹਾਂ ਯੂਜ਼ਰਸ ਨੇ ਕਲਿੱਪ ਫੈਲਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ 'ਤੇ ਪਾਬੰਦੀ ਲਾਈ ਜਾ ਰਹੀ ਹੈ। ਨਿਯਾਮਕਾਂ ਦੇ ਦਬਾਅ ਦਰਮਿਆਨ ਵੱਡੀਆਂ ਟੈੱਕ ਕੰਪਨੀਆਂ ਵੱਲੋਂ ਆਪਣੇ ਪਲੇਟਫਾਰਮ ਦੇ ਨੁਕਸਾਨਦੇਹ ਕੰਟੈਂਟ ਦੀ ਨਿਗਰਾਨੀ 'ਚ ਇਹ ਸਭ ਤੋਂ ਨਵੀਂ ਉਦਾਹਰਨ ਹੈ। ਕੰਪਨੀ ਨੇ ਕਿਹਾ ਹੈ ਕਿ ਮੂਲ ਰੂਪ 'ਚ ਵੀਡੀਓ ਪਹਿਲਾਂ ਫੇਸਬੁੱਕ 'ਤੇ ਅਤੇ ਇਸ ਤੋਂ ਬਾਅਦ ਟਿੱਕ-ਟੌਕ ਸਮੇਤ ਹੋਰ ਪਲੇਟਫਾਰਮ 'ਤੇ ਪਾਇਆ ਗਿਆ। ਟਿਕ-ਟੌਕ ਨੇ ਕਿਹਾ ਹੈ ਕਿ ਉਸ ਦੀਆਂ ਮਾਡਰੇਸ਼ਨ ਟੀਮਾਂ ਨੇ ਨੀਤੀਆਂ ਦਾ ਉਲੰਘਣ ਕਰਨ ਵਾਲੀ ਵੀਡੀਓ ਕਲਿੱਪ ਨੂੰ ਖੋਜਿਆ ਤੇ ਬਲਾਕ ਕੀਤਾ ਹੈ। ਅਜਿਹੇ ਕੰਟੈਂਟ ਜੋ ਖ਼ੁਦਕੁਸ਼ੀ ਨੂੰ ਪ੍ਰਦਰਸ਼ਿਤ, ਸ਼ਲਾਘਾ ਜਾਂ ਉਤਸ਼ਾਹਤ ਕਰਦੇ ਹਨ, ਅਸੀਂ ਉਨ੍ਹਾਂ ਦਾ ਵਿਰੋਧ ਕਰਦੇ ਹਾਂ।