ਪੀਟੀਆਈ, ਯੂਨਾਈਟਿਡ ਕਿੰਗਡਮ : ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਹੀ ਦੁਨੀਆ ਲਈ ਚੰਗੀ ਖਬਰ ਹੈ। ਦਰਅਸਲ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਓਜ਼ੋਨ ਪਰਤ ਵਿਚ ਬਣਿਆ ਹੋਲ ਠੀਕ ਹੋ ਗਿਆ ਹੈ। ਵਿਗਿਆਨੀਆਂ ਨੇ ਕਿਹਾ ਕਿ ਵਾਯੂਮੰਡਲ ਪ੍ਰਸਥਿਤੀਆਂ ਦੇ ਕਾਰਨ ਆਰਕਟਿਕ ਉਪਰ ਓਜ਼ੋਨ ਪਰਤ ਵਿੱਚ ਪਿਆ ਸਭ ਤੋਂ ਵੱਡਾ ਹੋਲ ਬੰਦ ਹੋ ਗਿਆ ਹੈ। ਰਿਪੋਰਟ ਮੁਤਾਬਕ ਇਸ ਸਾਲ ਮਾਰਚ ਵਿੱਚ ਵਿਗਿਆਨੀਆਂ ਵੱਲੋਂ ਪਹਿਲੀ ਵਾਰ ਛੇਕ ਦੀ ਪਛਾਣ ਕੀਤੀ ਗਈ ਸੀ। ਯੂਰਪੀਅਨ ਸੈਂਟਰ ਫਾਰ ਮੀਡੀਅਮ ਰੇਂਜ ਵੈਦਰ ਫਾਰਕਾਸਟ ਵੱਲੋਂ ਕਾਪਰਨਿਕਸ ਕਲਾਈਮੇਟ ਚੇਂਜ ਸਰਵਿਸ ਅਤੇ ਕਾਪਰਨਿਕਸ ਐਟਮੋਸਫੇਅਰ ਮਾਨੀਟਰਿੰਗ ਸਰਵਿਸ ਨੇ ਵਿਕਾਸ ਦੀ ਪੁਸ਼ਟੀ ਕੀਤੀ। ਕਾਪਰਨਿਕਸ ਦੇ ਅਧਿਕਾਰਿਤ ਟਵਿੱਟਰ ਹੈਂਡਲ ਨੇ ਟਵੀਟ ਕਰਦੇ ਹੋਏ ਕਿਹਾ ਕਿ 2020 ਉਤਰੀ ਗੋਲਾ ਓਜ਼ੋਨ ਹੋਲ ਸਮਾਪਤ ਹੋ ਗਿਆ ਹੈ।

ਓਜ਼ੋਨ ਪਰਤ ਪ੍ਰਿਥਵੀ ਦੇ ਮੰਡਲ ਵਿਚ ਇਕ ਖੇਤਰ ਹੈ ਜੋ ਸੂਰਜ ਦੀਆਂ ਅਲਟਰਾ ਵਾਇਲਟ ਕਿਰਨਾਂ ਨੂੰ ਖਤਮ ਕਰਦੀ ਹੈ ਜੋ ਹਾਨੀਕਾਰਕ ਹੁੰਦੀ ਹੈ ਅਤੇ ਚਮੜੀ ਦੇ ਕੈਂਸਰ ਸਮੇਤ ਚਮੜੀ ਦੀਆਂ ਕਈ ਹੋਰ ਬੀਮਾਰੀਆਂ ਨੂੰ ਪੈਦਾ ਕਰਦੀ ਹੈ। 1970 ਦੇ ਦਹਾਕੇ ਵਿੱਚ ਵਿਗਿਆਨੀਆਂ ਨੇ ਦੱਸਿਆ ਕਿ ਓਜ਼ੋਨ ਪਰਤ ਮਨੁੱਖ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਕਾਰਨ ਸਮਾਪਤ ਹੋ ਰਹੀ ਹੈ ਜਿਸ ਕਾਰਨ ਪ੍ਰਿਥਵੀ ਤੇ ਜੀਵਨ ਲਈ ਖਤਰਾ ਪੈਦਾ ਹੋ ਗਿਆ ਹੈ। ਮਾਰਚ ਵਿੱਚ ਵਿਗਿਆਨੀਆਂ ਨੇ ਉੱਤਰੀ ਧਰੁਵ ਦੇ ਉਪਰ ਓਜ਼ੋਨ ਪਰਤ ਵਿੱਚ ਇੱਕ ਛੇਕ ਬਣਨ ਦੇ ਸੰਕੇਤ ਦਿੱਤੇ ਸਨ ਅਤੇ ਸੋਚਿਆ ਸੀ ਕਿ ਇਹ ਤਾਪਮਾਨ ਦਾ ਨਤੀਜਾ ਹੈ । ਇਹ ਓਜ਼ੋਨ ਪਰਤ ਦਾ ਸਭ ਤੋਂ ਵੱਡਾ ਛੇਕ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਦੱਖਣ ਵਾਲੇ ਪਾਸੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ।

ਹਾਲਾਂਕਿ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਓਜ਼ੋਨ ਪਰਤ ਵਿੱਚ ਇੱਕ ਮਿਲੀਅਨ ਵਰਗ ਕਿਲੋਮੀਟਰ ਚੌੜਾ ਛੇਕ ਠੀਕ ਹੋ ਗਿਆ ਹੈ । ਉਨ੍ਹਾਂ ਕਿਹਾ ਹੈ ਕਿ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਪ੍ਰਦੂਸ਼ਣ ਵਿੱਚ ਘੱਟ ਪੱਧਰ ਦੇ ਕਾਰਨ ਛੇਕ ਬੰਦ ਹੋਣਾ ਨਹੀਂ ਹੈ। ਇਹ ਮੰਨਿਆ ਜਾਂਦਾ ਹੈ ਕਿ ਧਰੁਵੀ ਭੰਵਰ ਉੱਚ ਉੱਚਾਈ ਵਾਲੀਆਂ ਧਾਰਾਵਾਂ ਜੋ ਧਰੁਵੀ ਖੇਤਰਾਂ ਵਿੱਚ ਠੰਢੀ ਹਵਾ ਲਿਆਉਂਦੀਆਂ ਹਨ ਉਸ ਕਾਰਨ ਇਹ ਪਰਤ ਠੀਕ ਹੋਈ ਹੈ। ਵਿਗਿਆਨੀਆਂ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਰੋਕਣ ਲਈ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲਾਗੂ ਲਾਕਡਾਊਨ ਕਾਰਨ ਇਸ ਤੇ ਕੋਈ ਅਸਰ ਨਹੀਂ ਪੈ ਰਿਹਾ ਬਲਕਿ ਇਸ ਦੇ ਠੀਕ ਹੋਣ ਪਿੱਛੇ ਪੋਲਰ ਮੈਟ੍ਰਿਕਸ ਮੁੱਖ ਕਾਰਨ ਹਨ ।

Posted By: Sunil Thapa