ਲੰਡਨ (ਪੀਟੀਆਈ) : ਕੋਵਿਡ ਮਹਾਮਾਰੀ ਦੇ ਦੌਰ 'ਚ ਵਿਸ਼ਵ ਪੱਧਰੀ ਵਿਕਾਸ ਦੀ ਨਵੀਂ ਰੂਪਰੇਖਾ ਤਿਆਰ ਕਰਨ ਲਈ ਹੋ ਰਹੀ ਬੈਠਕ ਵਿਚ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਲੜਕੀਆਂ ਦੀ ਸਿੱਖਿਆ ਅਤੇ ਔਰਤਾਂ ਦੇ ਰੁਜ਼ਗਾਰ 'ਤੇ ਖ਼ਾਸ ਤੌਰ ਨਾਲ ਧਿਆਨ ਹੈ। ਇਸ ਲਈ ਵਿਕਾਸਸ਼ੀਲ ਦੇਸ਼ਾਂ ਨੂੰ 15 ਅਰਬ ਡਾਲਰ (ਕਰੀਬ 112 ਲੱਖ ਕਰੋੜ ਰੁਪਏ) ਦੀ ਸਹਾਇਤਾ ਦਿੱਤੀ ਜਾਵੇਗੀ।

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵਿਸ਼ੇਸ਼ ਸੱਦੇ 'ਤੇ ਸੋਮਵਾਰ ਨੂੰ ਲੰਡਨ ਪਹੁੰਚ ਗਏ। ਉਹ ਬਿ੍ਟੇਨ ਦੀ ਪ੍ਰਧਾਨਗੀ ਵਾਲੀ ਇਸ ਬੈਠਕ ਵਿਚ ਹਿੱਸਾ ਲੈਣਗੇ। ਬੈਠਕ 'ਚ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਜਾਪਾਨ, ਇਟਲੀ ਅਤੇ ਯੂਰਪੀ ਯੂਨੀਅਨ ਦੇ ਵਿਦੇਸ਼ ਮੰਤਰੀ ਵੀ ਹਿੱਸਾ ਲੈ ਰਹੇ ਹਨ। ਭਾਰਤ ਨਾਲ ਆਸਟ੍ਰੇਲੀਆ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਅਤੇ ਦੱਖਣ-ਪੂਰਬ ਏਸ਼ਿਆਈ ਦੇਸ਼ਾਂ ਦੇ ਸੰਗਠਨ ਆਸਿਆਨ ਨੂੰ ਇਸ ਬੈਠਕ ਵਿਚ ਖ਼ਾਸ ਤੌਰ 'ਤੇ ਸੱਦਾ ਦਿੱਤਾ ਗਿਆ ਹੈ। ਇਸ ਬੈਠਕ ਦੇ ਸੱਦੇ ਗਏ ਮੈਂਬਰਾਂ ਤੋਂ ਬਿ੍ਟੇਨ ਸਮੇਤ ਜੀ-7 ਦੇਸ਼ਾਂ ਦੀ ਭਵਿੱਖ ਦੀ ਸਹਿਯੋਗ ਵਧਾਉਣ ਵਾਲੀ ਰਣਨੀਤੀ ਦੀ ਝਲਕ ਮਿਲਦੀ ਹੈ।