ਲੰਡਨ, ਪੀਟੀਆਈ: ਭਗੌੜੇ ਨੀਰਵ ਮੋਦੀ ਨੂੰ ਜਲਦ ਹੀ ਭਾਰਤ ਲਿਆਂਦਾ ਜਾ ਸਕਦਾ ਹੈ। ਲੰਡਨ ਦੀ ਹਾਈ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਲੋਨ ਘੁਟਾਲੇ ਦੇ ਮਾਮਲੇ 'ਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਹੀਰਾ ਵਪਾਰੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਦੇ ਹੁਕਮ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਅਪੀਲ ਦੀ ਸੁਣਵਾਈ ਦੀ ਪ੍ਰਧਾਨਗੀ ਕਰਨ ਵਾਲੇ ਲਾਰਡ ਜਸਟਿਸ ਜੇਰੇਮੀ ਸਟੂਅਰਟ-ਸਮਿਥ ਅਤੇ ਜਸਟਿਸ ਰੌਬਰਟ ਜੇ ਨੇ ਇਹ ਫੈਸਲਾ ਦਿੱਤਾ ਸੀ।

ਬ੍ਰਿਟਿਸ਼ ਹਾਈ ਕੋਰਟ ਨੇ ਨੀਰਵ ਮੋਦੀ ਦੀ ਪਟੀਸ਼ਨ ਕੀਤੀ ਖਾਰਜ

ਇੱਕ 51 ਸਾਲਾ ਕਾਰੋਬਾਰੀ ਨੀਰਵ ਮੋਦੀ ਜੋ ਦੱਖਣ-ਪੂਰਬੀ ਲੰਡਨ ਵਿੱਚ ਵੈਂਡਸਵਰਥ ਜੇਲ੍ਹ ਵਿੱਚ ਸਲਾਖਾਂ ਪਿੱਛੇ ਹੈ। ਮੋਦੀ ਨੇ ਪੀਐੱਨਬੀ ਨਾਲ ਜੁੜੇ ਵੱਡੇ ਧੋਖਾਧੜੀ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਭਾਰਤ ਵਾਪਸ ਭੇਜਣ ਵਿਰੁੱਧ ਅਪੀਲ ਕੀਤੀ ਸੀ। ਜਿਸ ਨੂੰ ਉਹ ਅੱਜ ਲੰਡਨ ਹਾਈ ਕੋਰਟ ਵਿੱਚ ਹਾਰ ਗਿਆ।

ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ ਅਦਾਲਤ ਨੇ ਕਿਹਾ, "ਅਸੀਂ ਇਸ ਗੱਲ ਤੋਂ ਸੰਤੁਸ਼ਟ ਨਹੀਂ ਹਾਂ ਕਿ ਮੋਦੀ ਦੀ ਮਾਨਸਿਕ ਸਥਿਤੀ ਅਤੇ ਆਤਮਹੱਤਿਆ ਦਾ ਖ਼ਤਰਾ ਅਜਿਹਾ ਹੈ ਕਿ ਉਸ ਨੂੰ ਸਪੁਰਦ ਕਰਨਾ ਬੇਇਨਸਾਫ਼ੀ ਜਾਂ ਦਮਨਕਾਰੀ ਹੋਵੇਗਾ।"

Posted By: Shubham Kumar