ਜੇਐੱਨਐੱਨ, ਲੰਡਨ : ਦਿ ਲੈਂਸੇਟ ਮੈਗਜ਼ੀਨ 'ਚ ਖੋਜਕਰਤਾਵਾਂ ਦੇ ਇਕ ਸਮੂਹ ਨੇ ਚਿਤਾਵਨੀ ਦਿੱਤੀ ਕਿ ਕੋਵਿਡ-19 ਦੇ ਕੁਝ ਟੀਕਿਆਂ ਨਾਲ ਲੋਕਾਂ 'ਚ ਏਡਜ਼ ਵਾਇਰਸ (HIV) ਪ੍ਰਤੀ ਸੰਵੇਦਨਸ਼ੀਲਤਾ ਵਧ ਸਕਦੀ ਹੈ। ਦਰਅਸਲ, ਸਾਲ 2007 'ਚ ਏਡਿਨੋਵਾਇਰਸ-5 ਵੈਕਟਰ ਦੀ ਵਰਤੋਂ ਕਰਕੇ ਐੱਚਆਈਵੀ ਲਈ ਇਕ ਟੀਕਾ ਬਣਾਇਆ ਗਿਆ ਸੀ, ਜਿਸ ਦਾ ਪਲੇਸਿਬੋ-ਕੰਟਰੋਲ ਪ੍ਰੀਖਣ ਕੀਤਾ ਗਿਆ ਸੀ। ਪ੍ਰੀਖਣ 'ਚ ਇਹ ਟੀਕਾ ਅਸਫਲ ਰਿਹਾ ਤੇ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ 'ਚ ਐੱਚਆਈਵੀ ਇਨਫੈਕਸ਼ਨ ਦੀ ਜ਼ਿਆਦਾ ਸੰਭਾਵਨਾ ਸੀ, ਟੀਕਾ ਦਿੱਤੇ ਜਾਣ ਤੋਂ ਬਾਅਦ ਉਹ ਲੋਕ ਏਡਜ਼ ਦੇ ਵਾਇਰਸ ਦੀ ਲਪੇਟ 'ਚ ਵੱਧ ਆਏ। ਇਨ੍ਹਾਂ ਨਤੀਜਿਆਂ ਨੂੰ ਦੇਖਦੇ ਹੋਏ ਦੱਖਣੀ ਅਫ਼ਰੀਕਾ 'ਚ ਚੱਲ ਰਹੇ ਇਸ ਟੀਕੇ ਦੇ ਹੋਰ ਅਧਿਐਨ ਨੂੰ ਰੋਕ ਦਿੱਤਾ ਗਿਆ ਸੀ।

ਹੁਣ ਕੋਵਿਡ-19 ਦੀ ਰੋਕਥਾਮ ਲਈ ਜੋ ਟੀਕੇ ਬਣਾਏ ਜਾ ਰਹੇ ਹਨ, ਉਨ੍ਹਾਂ 'ਚ ਕੁਝ ਟੀਕਿਆਂ ਨੂੰ ਬਣਾਉਣ 'ਚ ਅਲੱਗ-ਅਲੱਗ ਏਡਿਨੋਵਾਇਰਸ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਭਿੰਨ ਏਡਿਵੋਵਾਇਰਸ ਮਾਮੂਲੀ ਸਰਦੀ-ਜ਼ੁਕਾਮ, ਬੁਖ਼ਾਰ, ਡਾਇਰੀਆ ਤੋਂ ਲੈ ਕੇ ਤੰਤਰਿਕਾ ਸਬੰਧੀ ਸਮੱਸਿਆਵਾਂ ਤਕ ਲਈ ਜ਼ਿੰਮੇਵਾਰ ਹੋ ਸਕਦੇ ਹਨ, ਪਰ ਕੋਵਿਡ-19 ਦੇ ਚਾਰ ਟੀਕਿਆਂ 'ਚ ਵੈਕਟਰ ਦੇ ਰੂਪ 'ਚ ਏਡਿਨੋਵਾਇਰਸ-5 ਦਾ ਉਪਯੋਗ ਕੀਤਾ ਗਿਆ ਹੈ। ਇਨ੍ਹਾਂ 'ਚੋਂ ਇਕ ਟੀਕਾ ਚੀਨ ਦੀ ਕੇਨਸਾਈਨੋ ਕੰਪਨੀ ਦੁਆਰਾ ਬਣਾਇਆ ਗਿਆ ਹੈ, ਜਿਸਦਾ ਪ੍ਰੀਖਣ ਰੂਸ ਅਤੇ ਪਾਕਿਸਤਾਨ 'ਚ ਲਗਪਗ 40,000 ਹਜ਼ਾਰ ਲੋਕਾਂ 'ਤੇ ਚੱਲ ਰਿਹਾ ਹੈ।

ਇਸਤੋਂ ਇਲਾਵਾ ਸਾਊਦੀ ਅਰਬ, ਬ੍ਰਾਜ਼ੀਲ ਅਤੇ ਮੈਕਸੀਕੋ 'ਚ ਵੀ ਇਸਦਾ ਪ੍ਰੀਖਣ ਕਰਨ ਦਾ ਵਿਚਾਰ ਹੈ। ਇਕ ਹੋਰ ਟੀਕਾ ਰੋਸ ਦੇ ਗੇਮਾਲੇਆ ਰਿਸਰਚ ਇੰਸਟੀਚਿਊਟ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਨੇ ਏਡੀ-5 ਅਤੇ ਏਡੀ-26 ਵੈਕਟਰ ਦਾ ਉਪਯੋਗ ਕੀਤਾ ਹੈ। ਇਮਿਊਨਿਟੀਬਾਇਓ ਨਾਮਕ ਕੰਪਨੀ ਦੁਆਰਾ ਬਣਾਏ ਗਏ ਏਡੀ-5 ਆਧਾਰਿਤ ਟੀਕੇ ਨੂੰ ਵੀ ਅਮਰੀਕੀ ਖਾਦ ਤੇ ਔਸ਼ਧੀ ਪ੍ਰਸ਼ਾਸਨ ਦੁਆਰਾ ਮਾਨਵ ਪ੍ਰੀਖਣ ਦੀ ਮਨਜੂਰੀ ਮਿਲ ਗਈ ਹੈ ਅਤੇ ਦੱਖਣੀ ਅਫਰੀਕਾ 'ਚ ਵੀ ਇਸਦੇ ਟੈਸਟ ਦੀ ਸੰਭਾਵਨਾ ਹੈ।

Posted By: Ramanjit Kaur