ਜੇਐੱਨਐੱਨ, ਲਾਸ ਐਂਜਲਸ : ਅਮਰੀਕਾ ’ਚ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲਾਸ ਐਂਜਲਸ ਕਾਊਂਟੀ ਸਕੂਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ 12 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਸਾਰੇ ਵਿਦਿਆਰਥੀਆਂ ਲਈ ਟੀਕਾਕਰਨ ਦਾ ਹੁਕਮ ਦਿੱਤਾ ਹੈ। ਹਾਲ ’ਚ ਲਾਸ ਐਂਜਲਸ ਸਥਿਤ ਸਕੂਲ ਬੋਰਡ ਦੇ ਮੈਂਬਰਾਂ ਨੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਦੇ ਪੱਖ ’ਚ ਮਤਦਾਨ ਕੀਤਾ ਸੀ। ਹਾਲਾਂਕਿ ਟੀਕਾਕਰਨ ਦੀ ਸੁਰੱਖਿਆ ਨੂੰ ਲੈ ਕੇ ਪਰਿਵਾਰਕ ਮੈਂਬਰਾਂ ’ਚ ਚਿੰਤਾ ਸੀ। ਬਾਵਜੂਦ ਇਸ ਦੇ ਬੋਰਡ ਦੇ ਮੈਂਬਰਾਂ ਨੇ ਸਕੂਲ ਆਉਣ ਵਾਲੇ ਵਿਦਿਆਰਥੀਆਂ ਲਈ ਟੀਕਾਕਰਨ ਨੂੰ ਜ਼ਰੂਰੀ ਕੀਤਾ।

ਬੋਰਡ ਦੇ ਮੈਂਬਰਾਂ ਨੇ ਪਰਿਵਾਰਕ ਮੈਂਬਰਾਂ ਦੇ ਗੁੱਸੇ ਦਾ ਦਿੱਤਾ ਜਵਾਬ

ਇਸ ਮੌਕੇ ਬੋਰਡ ਦੇ ਮੈਂਬਰ ਜੈਕੀ ਗੋਲਡਬਰਗ ਨੇ ਕਿਹਾ ਕਿ ਇਸ ਨੂੰ ਪਰਿਵਾਰਕ ਮੈਂਬਰਾਂ ਦੀ ਪਸੰਦ ਜਾਂ ਆਪਣੀ ਪਸੰਦ ਦੇ ਰੂਪ ’ਚ ਨਹੀਂ ਦੇਖਦਾ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਨੂੰ ਇਕ ਸੰਗਠਨ ਲਈ ਜ਼ਰੂਰੀ ਦੇ ਰੂਪ ’ਚ ਦੇਖਦਾ ਹਾਂ। ਇਸ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਉਹ ਚੀਜ਼ਾਂ ਕਰਨੀਆਂ ਹੋਣਗੀਆਂ, ਜਿਨ੍ਹਾਂ ਨਾਲ ਸਹਿਜ ਨਹੀਂ ਹੈ, ਉਨ੍ਹਾਂ ਨੂੰ ਯਕੀਨ ਹੈ, ਇਸ ’ਚ ਕੁਝ ਜੋਖਮ ਵੀ ਹੋ ਸਕਦਾ ਹੈ। ਮਤਦਾਨ ਤੋਂ ਬਾਅਦ ਬੋਰਡ ਨੇ ਇਸ ਫੈਸਲੇ ’ਤੇ ਤਾਲੀਆਂ ਵਜਾ ਕੇ ਇਸ ਦਾ ਸਵਾਗਤ ਕੀਤਾ।

6 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ’ਤੇ ਲਾਗੂ ਹੋਵੇਗੀ ਇਹ ਨੀਤੀ

ਸਕੂਲ ਪ੍ਰਬੰਧਨ ਦੇ ਇਸ ਫੈਸਲੇ ਖ਼ਿਲਾਫ਼ ਕੁਝ ਪਰਿਵਾਰਕ ਮੈਂਬਰਾਂ ਨੇ ਆਵਾਜ਼ ਉਠਾਈ ਹੈ। ਪਰਿਵਾਰਕ ਮੈਂਬਰਾਂ ਨੇ ਵੈਕਸੀਨੇਸ਼ਨ ਦੀ ਸੁਰੱਖਿਆ ’ਤੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ। ਬਾਵਜੂਦ ਇਸ ਦੇ ਸਕੂਲ ਪ੍ਰਬੰਧਨ ਨੇ ਪਰਿਵਾਰਕ ਮੈਂਬਰਾਂ ਦੇ ਵਿਰੋਧ ਨੂੰ ਦਰਕਿਨਾਰ ਕਰਦੇ ਹੋਏ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਦੀ ਪ੍ਰਕਿਰਿਆ ਦਾ ਹਿੱਸਾ ਬਣਾਇਆ ਹੈ। ਟੀਕਾਕਰਨ ਦੀ ਇਹ ਯੋਜਨਾ ਲਾਸ ਐਂਜਲਸ ਦੇ ਸਕੂਲਾਂ ’ਚ ਪੜ੍ਹ ਰਹੇ 6 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ’ਤੇ ਲਾਗੂ ਹੋਵੇਗੀ।

Posted By: Sunil Thapa