ਲੰਡਨ ਪ੍ਰਦਰਸ਼ਨੀ 'ਚ ਖਿੱਚ ਦਾ ਕੇਂਦਰ ਬਣੀ ਮਹਾਰਾਣੀ ਐਲਿਜ਼ਾਬੈਥ ਦੀ ਖ਼ਾਸ ਪੋਸ਼ਾਕ: 1961 ਦੀ ਭਾਰਤ ਯਾਤਰਾ ਦੌਰਾਨ ਪਹਿਨਿਆ ਸੀ 'ਕਮਲ' ਦੇ ਫੁੱਲਾਂ ਵਾਲਾ ਗਾਊਨ
ਇਹ ਪੋਸ਼ਾਕ ਮਹਾਰਾਣੀ ਦੇ ਡ੍ਰੈੱਸ ਡਿਜ਼ਾਈਨਰ ਨਾਰਮਨ ਹਾਰਟਨੇਲ ਦੁਆਰਾ ਜਨਵਰੀ 1961 ਵਿਚ ਦਿੱਲੀ ਵਿਚ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੁਆਰਾ ਕਰਵਾਏ ਸਰਕਾਰੀ ਦਾਅਵਤ ਲਈ ਡਿਜ਼ਾਈਨ ਕੀਤੀ ਗਈ ਸੀ। ਇਹ 'ਕੁਇਨ ਐਲਿਜ਼ਾਬੇਥ ਦੂਜੀ: ਹਰ ਲਾਈਫ ਇਨ ਸਟਾਈਲ' ਪ੍ਰਦਰਸ਼ਨੀ ਦੇ 'ਡਿਪਲੋਮੈਟਿਕ ਡ੍ਰੈੱਸਿੰਗ' ਭਾਗ ਦਾ ਖਿੱਚ ਦਾ ਕੇਂਦਰ ਹੈ।
Publish Date: Sun, 24 May 2026 08:56 AM (IST)
Updated Date: Sun, 24 May 2026 08:59 AM (IST)
ਲੰਡਨ (ਪੀਟੀਆਈ): ਭਾਰਤ ਦੇ ਕੌਮੀ ਫੁੱਲ ਕਮਲ ਨੂੰ ਦਰਸਾਉਂਦੀ ਫਿਲੀਗਰੀ ਦੇ ਨਾਲ ਸਜੀ ਇਵਨਿੰਗ ਗਾਊਨ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਯਾਦ ਵਿਚ ਕਰਵਾਈ ਬ੍ਰਿਟੇਨ ਦੀ ਸਭ ਤੋਂ ਵੱਡੀ ਸ਼ਾਹੀ ਪ੍ਰਦਰਸ਼ਨੀ ਵਿਚ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਇਹ ਪੋਸ਼ਾਕ ਮਹਾਰਾਣੀ ਦੇ ਡ੍ਰੈੱਸ ਡਿਜ਼ਾਈਨਰ ਨਾਰਮਨ ਹਾਰਟਨੇਲ ਦੁਆਰਾ ਜਨਵਰੀ 1961 ਵਿਚ ਦਿੱਲੀ ਵਿਚ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੁਆਰਾ ਕਰਵਾਏ ਸਰਕਾਰੀ ਦਾਅਵਤ ਲਈ ਡਿਜ਼ਾਈਨ ਕੀਤੀ ਗਈ ਸੀ। ਇਹ 'ਕੁਇਨ ਐਲਿਜ਼ਾਬੇਥ ਦੂਜੀ: ਹਰ ਲਾਈਫ ਇਨ ਸਟਾਈਲ' ਪ੍ਰਦਰਸ਼ਨੀ ਦੇ 'ਡਿਪਲੋਮੈਟਿਕ ਡ੍ਰੈੱਸਿੰਗ' ਭਾਗ ਦਾ ਖਿੱਚ ਦਾ ਕੇਂਦਰ ਹੈ।
ਬ੍ਰਿਟੇਨ ਦੀ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਦੇ ਜਨਮ ਸ਼ਤਾਬਦੀ ਸਾਲ ਦੇ ਮੌਕੇ 'ਤੇ ਲੰਡਨ ਦੇ ਬਕਿੰਗਹਮ ਪੈਲੇਸ ਵਿਚ ਕਿੰਗਜ਼ ਗੈਲਰੀ ਵਿਚ ਇਹ ਪ੍ਰਦਰਸ਼ਨੀ ਹਾਲ ਹੀ ਵਿਚ ਜਨਤਾ ਲਈ ਖੋਲ੍ਹੀ ਗਈ। ਇਹ ਫੈਸ਼ਨ ਪ੍ਰਦਰਸ਼ਨੀ ਵਿਦੇਸ਼ ਯਾਤਰਾਵਾਂ ਦੌਰਾਨ ਮਹਾਰਾਣੀ ਦੁਆਰਾ ਆਪਣੇ ਪਹਿਰਾਵੇ ਵਿਚ ਰਾਜਨੀਤਿਕ ਮਹੱਤਵ ਦੇ ਪ੍ਰਤੀਕਾਂ ਅਤੇ ਰੰਗਾਂ ਦੀ ਵਰਤੋਂ ਨੂੰ ਦਰਸਾਉਂਦੀ ਹੈ। ਕਿਊਰੇਟਰ ਨੋਟ ਵਿਚ ਲਿਖਿਆ ਗਿਆ ਹੈ, ਦਿੱਲੀ ਵਿਚ ਰਾਣੀ ਦੇ ਸਨਮਾਨ ਵਿਚ ਕਰਵਾਏ ਸਰਕਾਰੀ ਦਾਅਵਤ ਲਈ ਭਾਰਤ ਦੇ ਰਾਸ਼ਟਰੀ ਫੁੱਲ, ਕਮਲ ਦੇ ਆਕਾਰ ਵਿਚ ਫਿਲੀਗ੍ਰੀ ਨਾਲ ਸਜਾਇਆ ਇਕ ਹਾਰਟਨੇਲ ਗਾਊਨ ਬਹੁਤ ਢੁੱਕਵਾਂ ਸੀ।