ਲੰਡਨ/ਨਵੀਂ ਦਿੱਲੀ : ਬਰਤਾਨੀਆ ਦੀ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੀ ਮਿ੍ਤਕ ਦੇਹ ਸੋਮਵਾਰ ਨੂੰ ਲੰਡਨ ’ਚ ਦਫਨਾ ਦਿੱਤੀ ਗਈ। ਇਸ ਦੇ ਨਾਲ ਹੀ ਉਸਦਾ ਅੰਤਿਮ ਸੰਸਕਾਰ ਪੂਰਾ ਹੋ ਗਿਆ। ਇਸ ਦੌਰਾਨ ਲੰਡਨ ਦੇ ਵੈਸਟਮਿੰਸਟਰ ਹਾਲ ’ਚ ਅੰਦਾਜ਼ਨ ਢਾਈ ਲੱਖ ਲੋਕਾਂ ਨੇ ਮਹਾਰਾਣੀ ਦੇ ਆਖਰੀ ਦਰਸ਼ਨ ਕੀਤੇ। ਉਥੇ ਹੀ, ਟਵਿਟਰ ਵੱਲੋਂ ਮੰਗਲਵਾਰ ਨੂੰ ਦੱਸਿਆ ਗਿਆ ਕਿ ਮਹਾਰਾਣੀ ਦੇ ਦਿਹਾਂਤ ਦੇ ਐਲਾਨ ਤੋਂ ਬਾਅਦ 8 ਸਤੰਬਰ ਤੋਂ ਲੈ ਕੇ ਹੁਣ ਤਕ 3.02 ਕਰੋੜ ਤੋਂ ਵੱਧ ਲੋਕਾਂ ਨੇ ਸ਼ੋਕ ਸੰਦੇਸ਼ ਪੋਸਟ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ। ਟਵਿਟਰ ਅਨੁਸਾਰ, ਅੱਠ ਸਤੰਬਰ ਨੂੰ ਮਹਾਰਾਣੀ ਦੇ ਦਿਹਾਂਤ ਦੇ ਦਿਨ ਇਸ ਮਾਈਕਰੋਬਲਾਗਿੰਗ ਪਲੇਟਫਾਰਮ ’ਤੇ ਮਹਾਰਾਣੀ ਨੂੰ ਲੈ ਕੇ ਸਭ ਤੋਂ ਵੱਧ 1.11 ਕਰੋੜ ਲੋਕਾਂ ਨੇ ਰਾਇਲ ਪਰਿਵਾਰ ਨਾਲ ਟਵੀਟ ਕੀਤੇ ਸਨ। ਇਹ ਟਵਿਟਰ ਹੈਂਡਲ ’ਤੇ ਸੰਸਾਰ ਦਾ ਹੁਣ ਤਕ ਦਾ ਚੌਥਾ ਸਰਬੋਤਮ ਰਿਕਾਰਡ ਹੈ। ਇਸ ਦੌਰਾਨ 10 ਲੱਖ ਤੋਂ ਵੱਧ ਟਵੀਟ ਕੀਤੇ ਗਏ ਸਨ। ਇਸ਼ ਦੇ ਨਾਲ ਹੀ ਬਿ੍ਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦਾ 19 ਸਤੰਬਰ ਨੂੰ ਪੂਰੇ ਰਾਸ਼ਟਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਹਾਰਾਣੀ ਨੂੰ ਉਸਦੇ ਪਤੀ ਪਿ੍ੰਸ ਫਿਲਿਪ ਦੇ ਗੁਆਂਢ ’ਚ ਦਫਨਾਇਆ ਗਿਆ। ਇਸ ਦੌਰਾਨ ਕਿੰਗ ਚਾਰਲਸ ਤੀਜੇ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮੌਜੂਦ ਰਹੇ। ਰਾਇਟਰ ਅਨੁਸਾਰ, ਲੰਡਨ ਦੇ ਵੈਸਟਮਿੰਸਟਰ ਹਾਲ ’ਚ ਚਾਰ ਦਿਨ ਰੱਖੇ ਮਹਾਰਾਣੀ ਦੇ ਤਬੂਤ ’ਤੇ ਅੰਦਾਜ਼ਨ ਢਾਈ ਲੱਖ ਤੋਂ ਵੱਧ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ।

Posted By: Shubham Kumar