ਲੰਡਨ (ਏਜੰਸੀ) : ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਹੈਰੀ ਨੇ ਇਹ ਮੰਨ ਲਿਆ ਹੈ ਕਿ ਉਨ੍ਹਾਂ ਦੀ ਤੇ ਉਨ੍ਹਾਂ ਦੇ ਵੱਡੇ ਭਰਾ ਪ੍ਰਿੰਸ ਵਿਲੀਅਮ ਦੇ ਰਸਤੇ ਵੱਖ-ਵੱਖ ਹਨ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਬੰਧਾਂ 'ਚ ਚੰਗੇ ਤੇ ਖ਼ਰਾਬ ਦੋਵਾਂ ਤਰ੍ਹਾਂ ਦੇ ਦਿਨ ਆਉਂਦੇ ਰਹਿੰਦੇ ਹਨ।

ਹੈਰੀ ਤੇ ਵਿਲੀਅਮ ਵਿਚਕਾਰ ਨਾਰਾਜ਼ਗੀ ਦੀਆਂ ਖ਼ਬਰਾਂ ਹੁਣ ਦੇ ਮਹੀਨਿਆਂ 'ਚ ਸਾਹਮਣੇ ਆਈਆਂ ਸਨ। ਇਨ੍ਹਾਂ ਖ਼ਬਰਾਂ ਦਾ ਪ੍ਰਿੰਸ ਹੈਰੀ ਨੇ ਦੱਖਣੀ ਅਫਰੀਕਾ ਦੀ ਆਪਣੀ ਹੁਣ ਦੀ ਯਾਤਰਾ ਦੌਰਾਨ ਕਿਹਾ, 'ਅਸੀਂ ਭਰਾਂ ਤੇ ਹਮੇਸ਼ਾਂ ਰਹਾਂਗੇ। ਯਕੀਨੀ ਤੌਰ 'ਤੇ ਸਾਡੇ ਰਸਤੇ ਵੱਖ ਹਨ, ਪਰ ਮੈਂ ਉਨ੍ਹਾਂ ਲਈ ਹਮੇਸ਼ਾ ਖੜ੍ਹਾ ਰਹਾਂਗਾ ਤੇ ਇਹ ਜਾਣਦਾ ਹਾਂ ਕਿ ਉਹ ਅਜਿਹਾ ਹੀ ਕਰਨਗੇ। ਅਸੀਂ ਮਸਰੂਫ਼ੀਅਤ ਕਾਰਨ ਇਕ ਦੂਜੇ ਨੂੰ ਮਿਲ ਨਹੀਂ ਸਕਦੇ, ਪਰ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ।' ਪ੍ਰਿੰਸ ਹੈਰੀ ਨੇ ਆਪਣੀ ਪਤਨੀ ਮੇਘਨ ਮਰਕਲ ਨਾਲ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ। ਮੇਘਨ ਬਾਰੇ ਅਜਿਹੀ ਅਫ਼ਵਾਹ ਉੱਡੀ ਸੀ ਕਿ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ ਨਾਲ ਉਨ੍ਹਾਂ ਦਾ ਟਕਰਾਅ ਚੱਲ ਰਿਹਾ ਹੈ।