ਲੰਡਨ (ਏਜੰਸੀ) : ਹਰ ਮੋਰਚੇ 'ਤੇ ਭਾਰਤ ਤੋਂ ਮਾਰ ਖਾਣ ਤੋਂ ਬਾਅਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਭਾਰਤ 'ਚ ਨੋਟਬੰਦੀ ਤੇ ਤਿੰਨ ਸਾਲ ਬਾਅਦ ਪਾਕਿਸਤਾਨ ਨੇ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੀ ਫੰਡਿੰਗ ਲਈ ਨਕਲੀ ਭਾਰਤੀ ਕਰੰਸੀ ਦੀ ਸਮੱਗਲਿੰਗ ਫਿਰ ਸ਼ੁਰੂ ਕਰ ਦਿੱਤੀ ਹੈ।

ਅਧਿਕਾਰੀਆਂ ਦੇ ਹਵਾਲੇ ਨਾਲ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਭਾਰਤ 'ਚ ਨਕਲੀ ਨੋਟਾਂ ਦੀ ਸਮੱਗਲਿੰਗ ਲਈ ਪਾਕਿਸਤਾਨ ਉਨ੍ਹਾਂ ਗਿਰੋਹਾਂ, ਸਿੰਡੀਕੇਟ ਤੇ ਰਸਤਿਆਂ ਦਾ ਇਸਤੇਮਾਲ ਕਰ ਰਿਹਾ ਹੈ, ਜਿਨ੍ਹਾਂ ਦਾ ਇਸਤੇਮਾਲ ਉਹ 2016 ਤੋਂ ਪਹਿਲਾਂ ਕਰ ਰਿਹਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਕੰਮ ਲਈ ਉਹ ਨੇਪਾਲ, ਬੰਗਲਾਦੇਸ਼ ਤੇ ਹੋਰ ਦੇਸ਼ਾਂ 'ਚ ਮੌਜੂਦ ਆਪਣੇ ਸਫ਼ਾਰਤੀ ਚੈਨਲਾਂ ਦੀ ਦੁਰਵਰਤੋਂ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਕਾਲੇਧਨ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਠ ਨਵੰਬਰ, 2016 ਨੂੰ ਉਸ ਸਮੇਂ ਚੱਲ ਰਹੇ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਫ਼ੈਸਲੇ ਨਾਲ ਭਾਰਤ 'ਚ ਘੁਸਪੈਠ ਕਰਨ ਵਾਲੇ ਅੱਤਵਾਦੀ ਸੰਗਠਨਾਂ ਦੀ ਫੰਡਿੰਗ ਨੂੰ ਝਟਕਾ ਲੱਗਿਆ ਸੀ। ਸੂਤਰਾਂ ਮੁਤਾਬਕ ਨਕਲੀ ਨੋਟਾਂ ਦੀ ਸਮੱਗਲਿੰਗ ਮੁੜ ਸਰਗਰਮ ਕਰਨ 'ਚ ਪਾਕਿ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਅਹਿਮ ਭੂਮਿਕਾ ਨਿਭਾਅ ਰਹੀ ਹੈ। ਹੁਣ ਉਹ ਪਹਿਲਾਂ ਤੋਂ ਬਿਹਤਰ ਤਰੀਕੇ ਨਾਲ ਨਕਲੀ ਨੋਟ ਛਾਪਣ 'ਚ ਲੱਗੇ ਹਨ।

ਵੱਖ-ਵੱਖ ਧੜਿਆਂ ਦਾ ਕਰ ਰਿਹੈ ਇਸਤੇਮਾਲ

ਨਕਲੀ ਨੋਟਾਂ ਦੀ ਸਮੱਗਲਿੰਗ ਕਰ ਕੇ ਭਾਰ ਭਾਰਤ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨ ਕਈ ਰਸਤਿਆਂ ਦਾ ਇਸਤੇਮਾਲ ਕਰ ਰਿਹਾ ਹੈ। ਮਈ 'ਚ ਦਾਊਦ ਇਬਰਾਹੀਮ ਦੀ ਡੀ-ਕੰਪਨੀ ਦੇ ਸਹਿਯੋਗੀ ਯੁਨੂਸ ਅੰਸਾਰੀ ਨੂੰ ਕਾਠਮਾਂਡੂ ਏਅਰਪੋਰਟ 'ਤੇ 7.67 ਕਰੋੜ ਰੁਪਏ ਦੇ ਨਕਲੀ ਨੋਟ ਨਾਲ ਫੜਿਆ ਗਿਆ ਸੀ। ਉਸ ਨਾਲ ਤਿੰਨ ਪਾਕਿਸਤਾਨੀ ਨਾਗਰਿਕ ਵੀ ਮੌਜੂਦ ਸਨ। 22 ਸਤੰਬਰ ਨੂੰ ਭਾਰਤ ਦੇ ਪੰਜਾਬ ਸੂਬੇ 'ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਕੋਲੋਂ 1 ਕਰੋੜ ਰੁਪਏ ਦੇ ਨਕਲੀ ਨੋਟ ਤੇ ਹਥਿਆਰ ਬਰਾਮਦ ਕੀਤੇ ਸਨ। ਨੋਟ ਤੇ ਹਥਿਆਰ ਪਾਕਿਸਤਾਨੀ ਡ੍ਰੋਨ ਜ਼ਰੀਏ ਪਹੁੰਚਾਏ ਗਏ ਸਨ। ਉਸੇ ਮਹੀਨੇ ਢਾਕਾ ਪੁਲਿਸ ਨੇ 49.5 ਲੱਖ ਦੀ ਨਕਲੀ ਭਾਰਤੀ ਕਰੰਸੀ ਜ਼ਬਤ ਕੀਤੀ ਸੀ। ਬੰਗਲਾਦੇਸ਼ 'ਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਨਕਲੀ ਭਾਰਤੀ ਕਰੰਸੀ ਦੀ ਸਮੱਗਲਿੰਗ 'ਚ ਸਹਿਯੋਗ ਦੇ ਕਾਰਨ ਬਰਖ਼ਾਸਤ ਤਕ ਕੀਤਾ ਜਾ ਚੁੱਕਿਆ ਹੈ।

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੀ ਵੀ ਲਈ ਜਾ ਰਹੀ ਹੈ ਮਦਦ

ਸੂਤਰਾਂ ਮੁਤਾਬਕ ਭਾਰਤ 'ਚ ਨਕਲੀ ਨੋਟਾਂ ਦੀ ਸਮੱਗਲਿੰਗ ਲਈ ਆਈਐੱਸਆਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀਆਈਏ) ਦੀ ਮਦਦ ਲੈ ਰਿਹਾ ਹੈ। ਇਸ ਤੋਂ ਨਾਲ ਹੀ ਉਹ ਦੁਬਈ, ਕੁਆਲਾਲੰਪੁਰ, ਹਾਂਗਕਾਂਗ ਤੇ ਦੋਹਾ 'ਚ ਮੌਜੂਦ ਆਪਣੇ ਸਫ਼ਾਰਤੀ ਚੈਨਲਾਂ ਦਾ ਵੀ