ਲੰਡਨ (ਪੀਟੀਆਈ) : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਜਦੋਂ ਤਕ ਪਾਕਿਸਤਾਨ ਅੱਤਵਾਦੀ ਗਰੁੱਪਾਂ ਦੀ ਭਰਤੀ ਅਤੇ ਉਸ ਦੀ ਆਰਥਿਕ ਮਦਦ 'ਤੇ ਲਗਾਮ ਨਹੀਂ ਲਗਾਉਂਦਾ, ਉਦੋਂ ਤਕ ਉਸ ਨਾਲ ਸਮਝੌਤੇ ਦੀ ਗੁੰਜਾਇਸ਼ ਨਹੀਂ ਹੈ। ਵਿਦੇਸ਼ ਮੰਤਰੀ ਨਿਊਯਾਰਕ ਟਾਈਮਜ਼ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕਸ਼ਮੀਰ 'ਤੇ ਲਿਖੇ ਗਏ ਓਪੀਨੀਅਰ ਦਾ ਜਵਾਬ ਦੇ ਰਹੇ ਸਨ। ਪਾਕਿਸਤਾਨੀ ਪੀਐੱਮ ਨੇ ਦਲੀਲ ਦਿੱਤੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦੀ ਜ਼ਰੂਰਤ ਹੈ ਕਿਉਂਕਿ ਦੱਖਣੀ ਏਸ਼ੀਆ 'ਤੇ ਪਰਮਾਣੂ ਖ਼ਤਰਾ ਮੰਡਰਾ ਰਿਹਾ ਹੈ। ਜੈਸ਼ੰਕਰ ਨੇ ਬੈਲਜੀਅਮ ਦੀ ਰਾਜਧਾਨੀ ਬਰੱਸਲਸ ਵਿਚ ਪੋਲੀਟਿਕੋ ਨੂੰ ਦਿੱਤੀ ਗਈ ਇੰਟਰਵਿਊ ਵਿਚ ਕਿਹਾ ਕਿ ਗੱਲਬਾਤ ਦਾ ਵਿਚਾਰ ਬੇਮਾਅਨੇ ਹੈ ਕਿਉਂਕਿ ਪਾਕਿਸਤਾਨ ਦਿਨ-ਦਿਹਾੜੇ ਅੱਤਵਾਦ ਸੰਚਾਲਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਅਜਿਹਾ ਨਹੀਂ ਹੈ ਜਿਸ ਨੂੰ ਪਾਕਿਸਤਾਨ ਵਿਚ ਲੁਕ-ਿਛਪ ਕੇ ਚਲਾਇਆ ਜਾ ਰਿਹਾ ਹੈ। ਇਹ ਦਿਨ-ਦਿਹਾੜੇ ਕੀਤਾ ਜਾ ਰਿਹਾ ਹੈ।

ਆਉਣ ਵਾਲੇ ਦਿਨਾਂ 'ਚ ਕਸ਼ਮੀਰ 'ਚ ਦਿੱਤੀ ਜਾਵੇਗੀ ਢਿੱਲੋ

ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਤੋਂ ਕਸ਼ਮੀਰ ਦੀ ਸਥਿਤੀ 'ਤੇ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ ਕਿ ਪੂਰੀ ਵਾਦੀ ਵਿਚ ਲਗਾਈਆਂ ਗਈਆਂ ਸੁਰੱਖਿਆ ਪਾਬੰਦੀਆਂ ਵਿਚ ਆਉਣ ਵਾਲੇ ਦਿਨਾਂ ਵਿਚ ਢਿੱਲੋ ਦਿੱਤੀ ਜਾਵੇਗੀ। ਅੱਤਵਾਦੀਆਂ ਨੂੰ ਸਰਗਰਮ ਹੋਣ ਤੋਂ ਰੋਕਣ ਅਤੇ ਲੋਕਾਂ ਨੂੰ ਹਿੰਸਾ ਲਈ ਇਕ-ਦੂਜੇ ਨਾਲ ਸੰਪਰਕ ਕਰਨ ਤੋਂ ਰੋਕਣ ਨੂੰ ਧਿਆਨ ਵਿਚ ਰੱਖ ਕੇ ਟੈਲੀਫੋਨ ਅਤੇ ਇੰਟਰਨੈੱਟ 'ਤੇ ਰੋਕ ਲਗਾਉਣ ਦੀ ਜ਼ਰੂਰਤ ਸੀ। ਜੈਸ਼ੰਕਰ ਨੇ ਕਿਹਾ, 'ਦੂਜੇ ਲੋਕਾਂ ਲਈ ਇੰਟਰਨੈੱਟ ਬਣਾਏ ਰੱਖਦੇ ਹੋਏ ਮੈਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਵਿਚਾਲੇ ਕਿਵੇਂ ਸੰਪਰਕ ਕੱਟ ਸਕਦਾ ਹਾਂ? ਇਹ ਜਾਣ ਕੇ ਮੈਨੂੰ ਖ਼ੁਸ਼ੀ ਹੋਵੇਗੀ।' ਵਿਦੇਸ਼ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਗਿਣਤੀ ਵਿਚ ਕਮੀ ਕੀਤੀ ਜਾਵੇਗੀ। ਉਹ ਪੁਲਿਸ ਦੀ ਮੂਲ ਫ਼ਰਜ਼ ਨਿਭਾਉਣ ਲਈ ਭੇਜਣਾ ਚਾਹੁਣਗੇ ਕਿਉਂਕਿ ਉਨ੍ਹਾਂ ਕੋਲ ਹੋਰ ਕਈ ਕੰਮ ਹਨ।

ਨਿਊਜ਼ੀਲੈਂਡ ਦੇ ਵਿਰੋਧੀ ਧਿਰ ਦੇ ਨੇਤਾ ਨਾਲ ਹਿੰਦ-ਪ੍ਰਸ਼ਾਂਤ ਦੁਵੱਲੇ ਰਿਸ਼ਤਿਆਂ 'ਤੇ ਕੀਤੀ ਗੱਲਬਾਤ

ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਵਿਰੋਧੀ ਧਿਰ ਦੇ ਨੇਤਾ ਸਿਮੋਨ ਬਿ੍ਜੇਜ ਨਾਲ ਮੁਲਾਕਾਤ ਕੀਤੀ ਅਤੇ ਹਿੰਦ-ਪ੍ਰਸ਼ਾਂਤ 'ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ 'ਤੇ ਵੀ ਗੱਲਬਾਤ ਕੀਤੀ। ਪਿਛਲੇ ਮਹੀਨੇ ਆਸਿਆਨ ਸਬੰਧੀ ਬੈਠਕ ਦੇ ਸਿਲਸਿਲੇ ਵਿਚ ਬੈਂਕਾਕ ਯਾਤਰਾ ਦੌਰਾਨ ਜੈਸ਼ੰਕਰ ਨੇ ਨਿਊਜ਼ੀਲੈਂਡ ਨੇ ਆਪਣੇ ਹਮਰੁਤਬਾ ਵਿਲਸਨ ਪੀਟਰ ਨਾਲ ਮੁਲਾਕਾਤ ਕੀਤੀ ਸੀ।