ਕੈਲਗਰੀ : ਸੋਮਵਾਰ ਰਾਤ ਇਕ ਸੜਕ ਹਾਦਸੇ ਦੌਰਾਨ ਚਾਰ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਸ ਹਾਦਸੇ 'ਚ ਪਾਕਿਸਤਾਨੀ ਮੂਲ ਦੇ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਤੇ ਬਾਕੀ ਤਿੰਨ ਨੌਜਵਾਨ ਵੀ ਹਸਪਤਾਲ ਦਾਖਲ ਹਨ ਜਿਨਾਂਂ 'ਚੋਂ ਇਕ ਦੀ ਹਾਲਤ ਹਾਲੇ ਵੀ ਗੰਭੀਰ ਮੰਨੀ ਜਾ ਰਹੀ ਹੈ।

ਇਹ ਹਾਦਸਾ 36 ਸਟ੫ੀਟ 'ਤੇ ਸਨਰਿਜ਼ ਮਾਲ ਦੇ ਨੇੜੇ ਵਾਪਰਿਆ ਜਿਸ 'ਚ ਗੱਡੀ ਫੁੱਟਪਾਥ ਨਾਲ ਟਕਰਾਉਣ ਤੋਂ ਬਾਅਦ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸ ਦੀ ਪਛਾਣ ਪਾਕਿਸਤਾਨੀ ਮੂਲ ਵਜੋਂ ਦੱਸੀ ਜਾ ਰਹੀ ਹੈ ਤੇ ਬਾਕੀ ਤਿੰਨ 'ਚੋਂ ਇਕ ਅਰਪਣ ਸਰਾਓਂ ਹੈ ਜਿਸ ਦੀ ਇਕ ਲੱਤ 'ਤੇ ਸੱਟਾਂ ਲੱਗਣ ਬਾਰੇ ਪਤਾ ਲੱਗਾ ਹੈ ਪਰ ਇਸ ਪਛਾਣ ਬਾਰੇ ਹਾਲੇ ਪੁਲਿਸ ਵੱਲੋਂ ਕੁੱਝ ਨਹੀਂ ਦੱਸਿਆ ਗਿਆ।

ਪੁਲਿਸ ਨੇ ਹੁਣ ਤਕ ਦੀ ਜਾਂਚ 'ਚ ਦੱਸਿਆ ਕਿ ਇਹ ਹਾਦਸਾ ਨਸ਼ੇ ਕਾਰਨ ਨਹੀਂ ਹੋਇਆ ਪਰ ਹੋ ਸਕਦਾ ਹੈ ਕਿ ਇਸ ਦਾ ਕਾਰਨ ਤੇਜ਼ ਰਫ਼ਤਾਰ ਹੋਵੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।¢