ਲੰਡਨ (ਏਜੰਸੀ) : ਆਪਣੇ ਰਿਹਾਇਸ਼ੀ ਖੇਤਰ ਉੱਤਰੀ ਆਇਰਲੈਂਡ 'ਚ ਹਿੰਸਾ ਖ਼ਤਮ ਕਰਵਾਉਣ 'ਚ ਅਹਿਮ ਕੰਮ ਕਰਨ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਜੌਨ ਹਿਊਮ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹ 83 ਸਾਲ ਦੇ ਸਨ ਤੇ ਕਈ ਸਾਲਾਂ ਤੋਂ ਬਿਮਾਰ ਚੱਲ ਰਹੇ ਸਨ।

ਉਦਾਰਵਾਦੀ ਸੋਸ਼ਲ ਡੈਮੋਕ੍ਰੇਟਿਕ ਐਂਡ ਲੇਬਰ ਪਾਰਟੀ ਦੇ ਕੈਥੋਲਿਕ ਨੇਤਾ ਹਿਊਮ ਨੂੰ ਉੱਤਰੀ ਆਇਰਲੈਂਡ 'ਚ 1988 ਦੇ ਸ਼ਾਂਤੀ ਸਮਝੌਤੇ ਦਾ ਮੁੱਖ ਸੂਤਰਧਾਰ ਮੰਨਿਆ ਜਾਂਦਾ ਹੈ। ਇਲਾਕੇ 'ਚ ਜਾਤੀ ਹਿੰਸਾ ਨੂੰ ਖ਼ਤਮ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਲਈ ਉਨ੍ਹਾਂ ਨੂੰ ਅਲਸਟਰ ਯੂਨੀਅਨਿਸਟ ਪਾਰਟੀ ਦੇ ਪ੍ਰਰੋਟੈਸਟੈਂਟ ਨੇਤਾ ਡੇਵਿਡ ਟਿ੍ੰਬਲ ਨਾਲ ਨੋਬਲ ਪੁਰਸਕਾਰ ਮਿਲਿਆ ਸੀ।

ਤਿੰਨ ਦਹਾਕਿਆਂ ਤੋਂ ਜਾਰੀ ਹਿੰਸਾ 'ਚ ਉੱਥੇ 3500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ 1998 'ਚ ਕਿਹਾ ਸੀ ਕਿ ਮੈਂ ਆਇਰਲੈਂਡ ਨੂੰ ਇਕ ਮਿਸਾਲ ਦੇ ਤੌਰ 'ਤੇ ਦੇਖਣਾ ਚਾਹੁੰਦਾ ਹਾਂ ਜਿੱਥੇ ਅੌਰਤ-ਮਰਦ ਸਾਰੇ ਆਪਣੇ ਵਿਚਾਰਾਂ ਨਾਲ ਕਿਤੇ ਅਸਾਨੀ ਨਾਲ ਜਾ ਸਕਣ, ਨਾ ਕਿ ਇਕ ਦੂਜੇ ਨਾਲ ਲੜਨ ਤੇ ਹਰ ਵਿਅਕਤੀ ਇਕ ਦੂਜੇ ਨੂੰ ਸਨਮਾਨ ਨਾਲ ਦੇਖੋ। ਅਹਿੰਸਾ ਦੇ ਸਮਰਥਕ ਹਿਊਮ ਦਾ ਜਨਮ 18 ਜਨਵਰੀ 1937 ਨੂੰ ਉੱਤਰੀ ਆਇਰਲੈਂਡ ਦੇ ਲੰਡਨਡੇਰੀ ਸ਼ਹਿਰ 'ਚ ਹੋਇਆ ਸੀ।