ਲੰਡਨ, ਪੀਟੀਆਈ। ਲੰਡਨ ਦੀ ਅਦਾਲਤ ਨੇ 2 ਬਿਲੀਅਨ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਤੇ ਮਨੀ ਲਾਂਡਰਿੰਗ ਕੇਸ 'ਚ ਭਗੋੜੇ ਨੀਰਵ ਮੋਦੀ ਦੀ ਰਿਮਾਂਡ 17 ਅਕਤੂਬਰ ਤਕ ਵਧਾ ਦਿੱਤੀ ਹੈ। ਬਰਤਾਨਵੀ ਅਦਾਲਤ 'ਚ ਵੀਰਵਾਰ ਨੂੰ ਲੰਡਨ ਜੇਲ੍ਹ 'ਚ ਬੰਦ ਨੀਰਵ ਮੋਦੀ ਦੀ ਵੀਡੀਓ ਕਾਂਲਿੰਗ ਰਾਹੀਂ ਇਕ ਨਿਯਮਿਤ ਓਵਰ-ਰਿਮਾਂਡ ਸੁਣਵਾਈ ਲਈ ਪੇਸ਼ ਹੋਇਆ ਸੀ। ਇਸ ਮਾਮਲੇ 'ਚ ਸੁਣਵਾਈ ਸਿਰਫ਼ 5 ਹੋਈ, ਜਿਸ ਤੋਂ ਬਾਅਦ ਹਿਰਾਸਤ ਦੀ ਮਿਆਦ ਵਧਾ ਦਿੱਤੀ ਗਈ।


ਇਸ ਤੋਂ ਪਹਿਲਾਂ ਬਰਤਾਨੀਆ ਦੀ ਅਦਾਲਤ ਦੇ ਜਸਟਿਸ ਤੈਨ ਇਕਰਾਮ ਨੇ 22 ਅਗਸਤ ਨੂੰ ਸੁਣਵਾਈ 'ਚ ਕਿਹਾ ਕਿ ਕੋਈ ਪ੍ਰਗਤੀ ਨਹੀਂ ਹੋਈ। ਉੁਨ੍ਹਾਂ ਅਦਾਲਤ ਦੇ ਕਲਰਕ ਨੂੰ ਮਈ 'ਚ ਸ਼ੁਰੂ ਹੋਣ ਵਾਲੇ ਪ੍ਰਸਤਾਵਿਤ ਪੰਜ ਰੋਜ਼ਾ ਹਵਾਲਗੀ ਟੈਸਟ ਕਰਨ ਦੇ ਆਦੇਸ਼ ਦਿੱਤੇ ਸਨ। ਹਵਾਲਗੀ ਟੈਸਟ 11 ਮਈ 2020 ਤੋਂ ਸ਼ੁਰੂ ਹੋਵੇਗਾ। ਅਗਲੇ ਸਾਲ ਫਰਵਰੀ 'ਚ ਹਵਾਲਗੀ ਦੇ ਮੁਕੱਦਮੇ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਹੋਣ ਦੀ ਵੀ ਸੰਭਾਵਨਾ ਹੈ।

Posted By: Akash Deep