ਜੇਐੱਨਐੱਨ, ਲੰਡਨ : ਬ੍ਰਿਟੇਨ ਦੀ ਰਾਜਧਾਨੀ ਲੰਡਨ 'ਚ ਇਕ ਨਵਜੰਮੇ ਬੱਚੇ 'ਚ ਕੋਰੋਨਾ ਵਾਇਰਸ ਦਾ ਟੈਸਟ ਪੌਜ਼ਿਟਿਵ ਪਾਇਆ ਗਿਆ ਹੈ। ਇਸ ਸੰਕ੍ਰਮਣ ਦੀ ਲਪੇਟ 'ਚ ਆਉਣ ਵਾਲਾ ਇਹ ਸਭ ਤੋਂ ਘੱਟ ਉਮਰ ਦਾ ਪੀੜਤ ਦੱਸਿਆ ਜਾ ਰਿਹਾ ਹੈ। ਡਾਕਟਰ ਹੁਣ ਇਹ ਪਤਾ ਕਰਨ 'ਚ ਰੁੱਝੇ ਹੋਏ ਹਨ ਕਿ ਨਾਰਥ ਮਿਡਲਸੈਕਸ ਹਸਪਤਾਲ 'ਚ ਜੰਮਿਆ ਇਕ ਬੱਚਾ ਕਿਵੇਂ ਸੰਕ੍ਰਮਿਤ ਹੋਇਆ। ਚੀਨ 'ਚ ਬੀਤੇ ਮਹੀਨੇ ਜਨਮ ਦੇ 30 ਮਹੀਨਿਆਂ ਦੇ ਅੰਦਰ ਇਕ ਬੱਚਾ ਵਾਇਰਸ ਦੀ ਲਪੇਟ 'ਚ ਆ ਗਿਆ ਸੀ।

ਸ਼ਨਿਚਰਵਾਰ ਤਕ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 798 ਤਕ ਪਹੁੰਚ ਚੁੱਕੀ ਹੈ ਜਦਕਿ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਦੇ ਚੱਲੀਏ ਕਿ ਕੋਰੋਨਾ ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਮਾਰੀ ਐਲਾਨ ਦਿੱਤਾ ਹੈ। ਦੁਨੀਆ ਭਰ 'ਚ ਹੁਣ ਤਕ ਇਸ ਵਾਇਰਸ ਨਾਲ ਸੰਕ੍ਰਮਣ ਦੇ ਇਕ ਲੱਖ 56 ਹਜ਼ਾਰ 534 ਮਾਮਲੇ ਸਾਹਮਣੇ ਆ ਚੁੱਕੇ ਹਨ।

ਈਰਾਨ 'ਚ ਇਕ ਦਿਨ 'ਚ 97 ਮੌਤਾਂ

ਈਰਾਨ 'ਚ ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਮੁਲਕ 'ਚ ਕੋਰੋਨਾ ਵਾਇਰਸ ਨਾਲ 97 ਲੋਕਾਂ ਦੀ ਜਾਨ ਚਲੀ ਗਈ। ਇਕ ਦਿਨ 'ਚ ਇਹ ਸਭ ਤੋਂ ਜ਼ਿਆਦਾ ਮੌਤਾਂ ਹਨ। ਇਸ ਨੂੰ ਲੈ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 611 ਹੋ ਗਈ ਹੈ। ਹੁਣ ਤਕ 12,729 'ਚ ਸੰਕ੍ਰਮਣ ਦੀ ਪੁਸ਼ਟੀ ਹੋ ਚੁੱਕੀ ਹੈ।

ਸਪੇਨ 'ਚ 1500 ਨਵੇਂ ਮਾਮਲਿਆਂ ਦੀ ਪੁਸ਼ਟੀ


ਯੂਰਪ 'ਚ ਇਟਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਪੇਨ 'ਚ ਇਕ ਦਿਨ 'ਚ 1500 ਤੋਂ ਜ਼ਿਆਦਾ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਸਰਕਾਰ ਕਹਿ ਚੁੱਕੀ ਹੈ ਕਿ ਵਾਇਰਸ ਦੀ ਰੋਕਥਾਮ ਲਈ ਨਵੇਂ ਕਦਮ ਉਠਾਏ ਜਾਣਗੇ।

ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼

ਦੇਸ਼--------ਮੌਤਾਂ--------ਸੰਕ੍ਰਮਣ

ਚੀਨ--------3189--------80,824

ਇਟਲੀ---------1266--------17,660

ਈਰਾਨ---------611--------12,729

ਸਪੇਨ---------129--------5232

ਦੱਖਣੀ ਕੋਰੀਆ--------72---------8086

ਫਰਾਂਸ---------79---------3661

ਅਮਰੀਕਾ--------47--------2287

ਜਾਪਾਨ---------28---------1423

ਬ੍ਰਿਟੇਨ---------11---------798

ਨੀਦਰਲੈਂਡ 10 904

Posted By: Seema Anand